17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੋਲੀਬਾਰੀ ਦੀ ਵਾਰਦਾਤ 'ਚ ਫ਼ਰਾਰ ਚੱਲ ਰਿਹਾ ਮੁਲਜ਼ਮ 'ਨੰਦੂ' ਗਿ੍ਫ਼ਤਾਰ

ਅਜੀਤ ਡੈਸਕ 02-04-2026
ਜਲੰਧਰ, 1 ਅਪ੍ਰੈਲ (ਐੱਮ.ਐੱਸ. ਲੋਹੀਆ) — ਗੋਲੀਬਾਰੀ ਦੀ ਵਾਰਦਾਤ 'ਚ ਫ਼ਰਾਰ ਚੱਲ ਰਹੇ ਮੁਲਜ਼ਮ ਕਮਿਸ਼ਨਰੇਟ ਪੁਲਿਸ ਨੇ ਜਤਿੰਦਰ ਸਿੰਘ ਉਰਫ਼ ਨੰਦੂ ਉਰਫ਼ ਅਮਨ ਪੁੱਤਰ ਜੋਧ ਸਿੰਘ ਵਾਸੀ ਲਾਲਪੁਰ, ਹਰਿਆਣਾ, ਹੁਸ਼ਿਆਰਪੁਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ, ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ. (ਜਾਂਚ) ਜੇਅੰਤ ਪੁਰੀ ਦੀ ਨਿਗਾਰਨੀ ਹੇਠ ਕੀਤੀ ਗਈ ਇਸ ਕਾਰਵਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. (ਜਾਂਚ) ਅਮਰਬੀਰ ਸਿੰਘ ਨੇ ਦੱਸਿਆ ਕਿ ਮਿਤੀ 22-3-2026 ਨੂੰ ਜੋਗਾ ਫੋਲੜੀਵਾਲ, ਸੋਨੂੰ ਖੱਤਰੀ ਗਰੋਹ ਦੇ ਇਕ ਮੈਂਬਰ ਕੁਲਵੰਤ ਸਿੰਘ ਉਰਫ਼ ਗੋਪਾ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਅਟੱਲ ਮਜਾਰਾ, ਪੋਜੇਵਾਲ, ਨਵਾਂ ਸ਼ਹਿਰ ਨੂੰ 2 ਪਿਸਤੌਲਾਂ ਤੇ 4 ਰੌਂਦ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਮੁਲਜ਼ਮ ਕੁਲਵੰਤ ਸਿੰਘ ਉਰਫ਼ ਗੋਪਾ ਵਲੋਂ ਪੁਲਿਸ ਪਾਰਟੀ 'ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਗਈ ਸੀ, ਬਚਾਅ ਕਰਦੇ ਹੋਏ ਸੀ.ਆਈ. ਸਟਾਫ਼ ਦੀ ਟੀਮ ਵਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਇਸ ਮੁਕਾਬਲੇ 'ਚ ਕੁਲਵੰਤ ਸਿੰਘ ਗੋਪਾ ਦੀ ਖੱਬੀ ਲੱਤ 'ਚ ਇਕ ਗੋਲੀ ਲੱਗ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਕੁਲਵੰਤ ਸਿੰਘ ਉਰਫ਼ ਗੋਪਾ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਗੋਲੀਬਾਰੀ ਦੀ ਵਾਰਦਾਤ 'ਚ ਉਸ ਦਾ ਇਕ ਹੋਰ ਸਾਥੀ ਜਤਿੰਦਰ ਸਿੰਘ ਨੰਦੂ ਉਰਫ਼ ਅਮਨ ਪੁੱਤਰ ਜੋਧ ਸਿੰਘ ਵਾਸੀ ਲਾਲਪੁਰ, ਹਰਿਆਣਾ, ਹੁਸ਼ਿਆਰਪੁਰ ਵੀ ਸ਼ਾਮਿਲ ਸੀ, ਜੋ ਫ਼ਰਾਰ ਚੱਲ ਰਿਹਾ ਸੀ | ਏ.ਸੀ.ਪੀ. ਨੇ ਦੱਸਿਆ ਕਿ ਮੁਲਜ਼ਮ ਨੂੰ ਸੀ.ਆਈ.ਏ. ਸਟਾਫ਼ ਮੁਖੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਿਤੀ 28-3-2026 ਨੂੰ ਮੁਲਜ਼ਮ ਜਤਿੰਦਰ ਸਿੰਘ ਉਰਫ਼ ਨੰਦੂ ਉਰਫ਼ ਅਮਨ ਨੂੰ ਗਿ੍ਫ਼ਤਾਰ ਕਰ ਲਿਆ | ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਹੋਰ ਵੀ ਮੁਕੱਦਮੇ ਦਰਜ ਹਨ ਤੇ ਇਹ ਵੱਖ-ਵੱਖ ਮੁਕੱਦਮਿਆਂ 'ਚ ਅਦਾਲਤਾਂ ਵਲੋਂ ਭਗੌੜਾ ਹੈ | ਮੁਲਜ਼ਮ ਵਿਦੇਸ਼ 'ਚ ਬੈਠੇ ਜੋਗਾ ਫੋਲੜੀਵਾਲ ਅਤੇ ਸੋਨੂੰ ਖ਼ੱਤਰੀ ਗਰੋਹ ਨਾਲ ਸੰਬੰਧ ਰੱਖਦਾ ਹੈ ਤੇ ਫੋਨਾਂ ਰਾਹੀਂ ਰਾਬਤਾ ਕਾਇਮ ਕਰਕੇ ਫਿਰੌਤੀਆਂ ਲੈਂਦਾ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਤਿੰਦਰ ਸਿੰਘ ਉਰਫ਼ ਨੰਦੂ ਉਰਫ਼ ਅਮਨ ਨੇ ਜੋਗਾ ਫੋਲੜੀਵਾਲ ਦੇ ਕਹਿਣ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਮਿਤੀ 12-1-2026 ਨੂੰ ਫ਼ਗਵਾੜਾ ਵਿਖੇ ਸੁਧੀਰ ਸਵੀਟ ਸ਼ਾਪ 'ਤੇ ਗੋਲੀਆਂ ਚਲਾਈਆਂ ਸਨ ਤੇ ਇਸ ਸੰਬੰਧੀ ਫ਼ਗਵਾੜਾ ਪੁਲਿਸ ਵਲੋਂ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ 'ਚ ਉਹ ਫ਼ਰਾਰ ਚੱਲ ਰਿਹਾ ਸੀ |
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਕੂੜੇ ਦੇ ਡੰਪਾਂ ਨੂੰ ਜਲਦ ਸਾਫ਼ ਕਰਨ ਦੇ ਆਦੇਸ਼ ਅਗਲੀ ਖ਼ਬਰ ਸ਼ਾਮ ਢਲਦੇ ਹੀ ਜਲੰਧਰ ਦੇ ਚÏਕ ਪੁਲਿਸ ਦੀ ਗ਼ੈਰਹਾਜ਼ਰੀ ਨਾਲ ਹੋ ਜਾਂਦੇ ਨੇ ਸੁੰਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।