17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ਼ਾਮ ਢਲਦੇ ਹੀ ਜਲੰਧਰ ਦੇ ਚÏਕ ਪੁਲਿਸ ਦੀ ਗ਼ੈਰਹਾਜ਼ਰੀ ਨਾਲ ਹੋ ਜਾਂਦੇ ਨੇ ਸੁੰਨੇ

ਅਜੀਤ ਡੈਸਕ 02-04-2026
ਮਕਸੂਦਾਂ, 1 ਅਪ੍ਰੈਲ (ਸÏਰਵ ਮਹਿਤਾ)-ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਅਕਸਰ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਦਿਨ-ਰਾਤ ਗਸ਼ਤ ਜਾਰੀ ਰਹਿੰਦੀ ਹੈ ਅਤੇ ਹਰ ਚੌਕ 'ਤੇ ਚÏਕਸੀ ਬਣਾਈ ਰੱਖੀ ਜਾਂਦੀ ਹੈ ਪਰ ਜਦ ਹਕੀਕਤ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਦਾਅਵੇ ਕਿੰਨੇ ਖੋਖਲੇ ਹਨ, ਇਸ ਦਾ ਅੰਦਾਜ਼ਾ ਬੀਤੀ ਰਾਤ ਲੱਗਿਆ ¢ 'ਅਜੀਤ' ਦੀ ਟੀਮ ਵਲੋਂ 31 ਮਾਰਚ ਦੀ ਰਾਤ 11 ਵਜੇ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਅਹਿਮ ਚÏਾਕਾਂ ਦਾ ਦÏਰਾ ਕੀਤਾ ਗਿਆ ¢ਹੈਰਾਨੀ ਦੀ ਗੱਲ ਇਹ ਰਹੀ ਕਿ ਬੀ.ਐਮ.ਸੀ. ਚੌਕ, ਬੱਸ ਸਟੈਂਡ ਨੇੜੇ ਇਲਾਕਾ, ਗੁਰੂ ਰਾਮਦਾਸ ਚੌਕ ਅਤੇ ਗੁਰੂ ਨਾਨਕ ਮਿਸ਼ਨ ਚੌਕ ਸਮੇਤ ਕਈ ਮੁੱਖ ਸਥਾਨਾਂ 'ਤੇ ਇੱਕ ਵੀ ਪੁਲਿਸ ਮੁਲਾਜ਼ਮ ਜਾਂ ਪੀ.ਸੀ.ਆਰ. ਟੀਮ ਤਾਇਨਾਤ ਨਹੀਂ ਮਿਲੀ ¢ ਰਾਤ ਦੇ ਸਮੇਂ ਜਿੱਥੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ, ਉੱਥੇ ਸ਼ਹਿਰ ਦੇ ਚੌਕ ਸੁੰਨੇ ਨਜ਼ਰ ਆਏ¢ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ, ਅਹਾਤੇ ਅਤੇ ਢਾਬਿਆਂ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ¢ ਕਈ ਲੋਕ ਖੁੱਲ੍ਹੇਆਮ ਸ਼ਰਾਬ ਦੀਆਂ ਪੇਟੀਆਂ ਲੈ ਕੇ ਜਾ ਰਹੇ ਸਨ ਅਤੇ ਕੁਝ ਨਸ਼ੇ ਦੀ ਹਾਲਤ 'ਚ ਵਾਹਨ ਚਲਾਉਂਦੇ ਵੀ ਨਜ਼ਰ ਆਏ ¢ ਪੁਲਿਸ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਨਸ਼ੇ 'ਚ ਵਾਹਨ ਚਲਾਉਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਪਰ ਮੌਕੇ 'ਤੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਦਿਖਾਈ ਨਹੀਂ ਦਿੱਤੀ¢ ਇਸ ਨਾਲ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਹ ਸਾਰੇ ਦਾਅਵੇ ਸਿਰਫ ਕਾਗਜ਼ੀ ਹੀ ਰਹਿ ਗਏ ਹਨ? ਰਾਤ ਦੇ ਸਮੇਂ ਪੁਲਿਸ ਦੀ ਗੈਰਹਾਜ਼ਰੀ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈਂਦਾ ਹੈ¢ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਘਰੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਹਨ ¢ ਇਸ ਸਥਿਤੀ ਦਾ ਸਭ ਤੋਂ ਵੱਧ ਫਾਇਦਾ ਚੋਰ-ਲੁਟੇਰੇ ਚੁੱਕਦੇ ਹਨ, ਜੋ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਸਫਲ ਰਹਿੰਦੇ ਹਨ¢ ਇਹ ਸਥਿਤੀ ਸਿਰਫ ਪੁਲਿਸ ਪ੍ਰਬੰਧਾਂ ਦੀ ਕਮੀ ਨਹੀਂ ਦਰਸਾਉਂਦੀ, ਸਗੋਂ ਸ਼ਹਿਰ ਦੀ ਕੁੱਲ ਕਾਨੂੰਨ-ਵਿਵਸਥਾ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ¢ ਜੇਕਰ ਇਸ ਤਰ੍ਹਾਂ ਦੀ ਲਾਪਰਵਾਹੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਵਾਧਾ ਹੋਣਾ ਲਾਜ਼ਮੀ ਹੈ¢ ਲੋੜ ਹੈ ਕਿ ਪੁਲਿਸ ਪ੍ਰਸ਼ਾਸਨ ਆਪਣੇ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਵਿੱਚ ਬਦਲੇ ਅਤੇ ਰਾਤ ਦੇ ਸਮੇਂ ਵੀ ਚÏਾਕਾਂ 'ਤੇ ਮੁਲਾਜ਼ਮਾਂ ਦੀ ਤਾਇਨਾਤੀ ਯਕੀਨੀ ਬਣਾਵੇ, ਤਾਂ ਜੋ ਸ਼ਹਿਰ ਵਾਸੀਆਂ ਵਿੱਚ ਭਰੋਸਾ ਬਣਿਆ ਰਹੇ ਅਤੇ ਅਪਰਾਧੀਆਂ ਦੇ ਹÏਸਲੇ ਪਸਤ ਕੀਤੇ ਜਾ ਸਕਣ¢
ਪਿਛਲੀ ਖ਼ਬਰ ਗੋਲੀਬਾਰੀ ਦੀ ਵਾਰਦਾਤ 'ਚ ਫ਼ਰਾਰ ਚੱਲ ਰਿਹਾ ਮੁਲਜ਼ਮ 'ਨੰਦੂ' ਗਿ੍ਫ਼ਤਾਰ ਅਗਲੀ ਖ਼ਬਰ ਟਰੇਡ ਯੂਨੀਅਨਾਂ ਅਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਵਲੋਂ ਕਾਲੀਆਂ ਝੰਡੀਆਂ ਨਾਲ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।