17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਨਿਗਮ ਕਮਿਸ਼ਨਰ ਵਲੋਂ ਕੂੜੇ ਦੇ ਡੰਪਾਂ ਨੂੰ ਜਲਦ ਸਾਫ਼ ਕਰਨ ਦੇ ਆਦੇਸ਼

ਅਜੀਤ ਡੈਸਕ 02-04-2026
ਜਲੰਧਰ, 1 ਅਪ੍ਰੈਲ (ਸ਼ਿਵ)- ਕੇਂਦਰ ਸਰਕਾਰ ਵਲੋਂ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਚਾਹੇ ਕਰੋੜਾਂ ਰੁਪਏ ਭੇਜੇ ਗਏ ਹਨ ਤੇ ਸਮੇਂ-ਸਮੇਂ ਸਿਰ ਕਈ ਵਿਕਾਸ ਦੇ ਪ੍ਰਾਜੈਕਟ ਚਲਦੇ ਰਹੇ ਹਨ | ਇਕ ਪਾਸੇ ਜਿੱਥੇ ਨਗਰ ਨਿਗਮ ਵਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਦਿਸ਼ਾ 'ਚ ਕੰਮ ਕਰਦੇ ਹੋਏ ਸ਼ਹਿਰ ਦੇ ਕਈ ਚੌਕਾਂ ਦਾ ਨਵੀਨੀਕਰਨ ਕਰਵਾਇਆ ਹੈ ਪਰ ਦੂਜੇ ਪਾਸੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਕੂੜੇ ਦੇ ਡੰਪਾਂ ਨੇ ਸ਼ਹਿਰ ਦੀ ਦਿੱਖ ਖ਼ਰਾਬ ਕਰ ਦਿੱਤੀ ਹੈ ਜਿਸ ਕਰਕੇ ਲੰਘਣ ਵਾਲੇ ਲੋਕਾਂ ਨੂੰ ਪੇ੍ਰਸ਼ਾਨ ਤਾਂ ਹੋਣਾ ਪੈਂਦਾ ਹੈ, ਸਗੋਂ ਇਸ ਦੇ ਨਾਲ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ | ਅੰਦਰੂਨੀ ਇਲਾਕਿਆਂ 'ਚ ਜਿਹੜੇ ਕੂੜੇ ਦੇ ਡੰਪ ਬਣਾਏ ਗਏ ਹਨ | ਉੱਥੇ ਦੁਪਹਿਰ ਬਾਅਦ ਤੱਕ ਕੂੜਾ ਪਿਆ ਰਹਿੰਦਾ ਹੈ ਜਦਕਿ ਉਸ ਦੇ ਨਾਲ ਖਾਣ ਵਾਲੇ ਸਾਮਾਨ ਦੀਆਂ ਕਈ ਦੁਕਾਨਾਂ ਵੀ ਹਨ | ਇਨ੍ਹਾਂ ਖਾਣ ਵਾਲੇ ਸਮਾਨ ਦੀਆਂ ਕਈ ਦੁਕਾਨਾਂ ਹੋਣ ਕਰਕੇ ਲੋਕਾਂ ਦੀਆਂ ਉੱਥੇ ਭੀੜ ਰਹਿੰਦੀ ਹੈ ਤਾਂ ਇਸ ਸਥਿਤੀ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ | ਪਹਿਲਾਂ ਇਨ੍ਹਾਂ ਡੰਪਾਂ 'ਤੇ ਕੁੱਝ ਵਾਰਡਾਂ ਦਾ ਕੂੜਾ ਆਉਂਦਾ ਸੀ ਪਰ ਕਈ ਸਾਲਾਂ ਤੋਂ ਹੁਣ ਆਸਪਾਸ ਦੇ ਕਈ ਡੰਪਾਂ 'ਤੇ ਕੂੜਾ ਸੁੱਟਿਆ ਜਾਂਦਾ ਹੈ ਜਿਸ ਕਰਕੇ ਹੁਣ ਲੋਕ ਇਨ੍ਹਾਂ ਡੰਪਾਂ ਤੋਂ ਕਾਫੀ ਪੇ੍ਰਸ਼ਾਨ ਹੁੰਦੇ ਰਹੇ ਹਨ | ਦੋ ਦਿਨ ਪਹਿਲਾਂ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਅਰਬਨ ਅਸਟੇਟ ਦੇ ਕੋਲ ਜੋਤੀ ਨਗਰ ਦੇ ਡੰਪ ਅਤੇ ਵਿਕਾਸ ਪੁਰੀ ਦੇ ਡੰਪ ਨੂੰ ਬੰਦ ਕਰਵਾਉਣ ਦਾ ਮੁੱਦਾ ਕਈ ਕੌਂਸਲਰਾਂ ਵਲੋਂ ਉਠਾਇਆ ਗਿਆ ਸੀ | ਚੇਤੇ ਰਹੇ ਕਿ ਸ਼ਹਿਰ ਵਿਚ ਕਈ ਡੰਪ ਲੋਕਾਂ ਲਈ ਵੱਡੀ ਸਮੱਸਿਆ ਬਣ ਗਏ ਹਨ ਤਾਂ ਸਗੋਂ ਨਿਗਮ ਪ੍ਰਸ਼ਾਸਨ ਲਈ ਵੀ ਅਲੱਗ ਤੋਂ ਸਮੱਸਿਆ ਹਨ ਕਿਉਂਕਿ ਇਨ੍ਹਾਂ ਡੰਪ ਨੂੰ ਹੋਰ ਜਗ੍ਹਾ ਤਬਦੀਲ ਕਰਨ ਲਈ ਹੋਰ ਯੋਗ ਥਾਵਾਂ ਨਹੀਂ ਮਿਲ ਰਹੀਆਂ ਹਨ | ਉਧਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਸ਼ਹਿਰ ਦੇ ਕਈ ਡੰਪਾਂ ਦਾ ਦੌਰਾ ਕਰਕੇ ਸਮੇਂ ਸਿਰ ਕੂੜਾ ਚੁਕਾਉਣ ਦੀ ਹਦਾਇਤ ਕੀਤੀ ਹੈ | ਸ੍ਰੀ ਸੰਦੀਪ ਰਿਸ਼ੀ ਵਲੋਂ ਡਰਾਈਵਰਾਂ ਨੂੰ ਟਿੱਪਰ ਅਤੇ ਜੇ. ਸੀ. ਬੀ. ਆਪੇ੍ਰਟਰਾਂ ਨੂੰ ਦਿੱਤੇ ਗਏ ਆਦੇਸ਼ ਮੁਤਾਬਕ ਸਵੇਰੇ ਜਲਦੀ ਹੀ ਸਭ ਤੋਂ ਪਹਿਲਾਂ ਕੂੜੇ ਦੇ ਮੁੱਖ ਡੰਪਾਂ ਨੂੰ ਸਾਫ਼ ਕਰਨ ਲਈ ਕਿਹਾ | ਉਨ੍ਹਾਂ ਵਲੋਂ ਪ੍ਰਤਾਪ ਬਾਗ਼ , ਮੱਛੀ ਮਾਰਕੀਟ, ਬਰਲਟਨ ਪਾਰਕ, ਹਰਨਾਮ ਦਾਸ ਪੁਰਾ, ਕਪੂਰਥਲਾ ਰੋਡ, ਵਰਿਆਣਾ ਡੰਪ ਦੀ ਚੈਕਿੰਗ ਕੀਤੀ ਗਈ | ਵੱਡੇ ਲੋਡਰ ਵਾਲਿਆਂ ਤੋਂ ਵੀ ਜਾਣਕਾਰੀ ਲਈ ਗਈ ਕਿ ਉਨ੍ਹਾਂ ਦੇ ਕਿੰਨੇ ਗੇੜੇ ਲੱਗਦੇ ਹਨ | ਉਨ੍ਹਾਂ ਕੱਚੇ ਅਤੇ ਪੱਕੇ ਮੁਲਾਜ਼ਮਾਂ ਬਾਰੇ ਜਾਣਕਾਰੀ ਲਈ ਤੇ ਮੁਲਾਜ਼ਮਾਂ ਲਈ ਜ਼ਰੂਰੀ ਸਾਮਾਨ ਵੀ ਗੱਡੀਆਂ ਵਿਚ ਰੱਖਣ ਦੀ ਹਦਾਇਤ ਦਿੱਤੀ |
ਪਿਛਲੀ ਖ਼ਬਰ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਭਗਤ ਅਗਲੀ ਖ਼ਬਰ ਗੋਲੀਬਾਰੀ ਦੀ ਵਾਰਦਾਤ 'ਚ ਫ਼ਰਾਰ ਚੱਲ ਰਿਹਾ ਮੁਲਜ਼ਮ 'ਨੰਦੂ' ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।