29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੁਫ਼ਤ ਮੈਡੀਕਲ ਕੈਂਪ ਦੌਰਾਨ 120 ਮਰੀਜ਼ਾਂ ਨੇ ਕਰਵਾਈ ਜਾਂਚ <br/>

ਅਜੀਤ ਡੈਸਕ 01-04-2026
ਜਲੰਧਰ, 31 ਮਾਰਚ (ਐੱਮ. ਐੱਸ. ਲੋਹੀਆ)-ਮੁਹੱਲਾ ਗੋਬਿੰਦਗੜ੍ਹ, ਜਲੰਧਰ ਸਥਿਤ ਹਰਦਿਆਲ ਮਰਵਾਹਾ ਮੈਮੋਰੀਅਲ ਚੈਰੀਟੇਬਲ ਡਿਸਪੈਂਸਰੀ ਅਤੇ ਕਲੀਨਿਕਲ ਲੈਬ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਸਤੀਸ਼ ਕਪੂਰ, ਰਾਕੇਸ਼ ਕਪੂਰ, ਸ਼ੋਭਾ ਪ੍ਰਸਾਦ, ਗੁਰਪ੍ਰੀਤ ਕੌਰ, ਸੁਮਨ ਅਤੇ ਸੰਜੇ ਕੁਮਾਰ ਦੇ ਉਪਰਾਲੇ ਸਦਕਾ ਲਗਾਏ ਗਏ ਇਸ ਕੈਂਪ ਦੌਰਾਨ ਪਿਮਸ ਹਸਪਤਾਲ ਦੇ ਡਾ. ਸ਼ੈਲ ਕੌਰ (ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਸੁਰਭੀ ਮਹਾਜਨ (ਨਿਊਰੋਲੋਜਿਸਟ) ਅਤੇ ਡਾ. ਨਿਸ਼ਮਾ ਮਲਹੌਤਰਾ ਨੇ ਕਰੀਬ 120 ਮਰੀਜ਼ਾਂ ਦੀ ਜਾਂਚ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਆਮ ਟੈੱਸਟ ਅਤੇ ਬੀ.ਐੱਮ.ਡੀ. ਟੈੱਸਟ ਮੁਫ਼ਤ ਕੀਤੇ ਗਏ, ਜਦਕਿ ਹੋਰ ਟੈੱਸਟ ਅੱਧੇ ਰੇਟ 'ਤੋਂ ਘੱਟ ਮੁੱਲ 'ਤੇ ਕੀਤੇ ਗਏ | ਇਸ ਤੋਂ ਇਲਾਵਾ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਸੀ. ਟੀ. ਗਰੁੱਪ ਸ਼ਾਹਪੁਰ ਕੈਂਪਸ ਵਿਖੇ ਫ਼ਿਲਮ ਫੈਸਟੀਵਲ ਦਾ ਗ੍ਰੈਂਡ ਫਿਨਾਲੇ <br/> ਅਗਲੀ ਖ਼ਬਰ ਇੰਟਰਨੈਸ਼ਨਲ ਸਿੱਖ ਕੌਂਸਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਦੀ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।