29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਠਾਨਕੋਟ ਚੌਕ ਫਲਾਈਓਵਰ ਹੇਠਾਂ ਗਲੀ-ਸੜੀ ਹਾਲਤ 'ਚ ਮਿਲੀ ਅਣਪਛਾਤੀ ਲਾਸ਼ <br/>

ਅਜੀਤ ਡੈਸਕ 01-04-2026
ਮਕਸੂਦਾਂ 31 ਮਾਰਚ (ਸੌਰਵ ਮਹਿਤਾ)-ਸ਼ਹਿਰ ਦਾ ਰਸ਼ ਭਰਿਆ ਇਲਾਕਾ ਪਠਾਨਕੋਟ ਚੌਕ ਨੇੜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਫਲਾਈਓਵਰ ਹੇਠਾਂ ਇੱਕ ਵਿਅਕਤੀ ਦੀ ਗਲੀ-ਸੜੀ ਹਾਲਤ 'ਚ ਲਾਸ਼ ਬਰਾਮਦ ਹੋਈ | ਮਿ੍ਤਕ ਦੇ ਸ਼ਰੀਰ 'ਤੇ ਕੀੜੇ ਚੱਲ ਰਹੇ ਸਨ ਅਤੇ ਹਾਲਤ ਇਸ ਕਦਰ ਖਰਾਬ ਸੀ ਕਿ ਪ੍ਰਾਰੰਭਿਕ ਨਜ਼ਰ 'ਚ ਹੀ ਲਗਭਗ ਤਿੰਨ ਦਿਨ ਪੁਰਾਣੀ ਮੌਤ ਦਾ ਅੰਦਾਜ਼ਾ ਲਗਾਇਆ ਗਿਆ | ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਉਕਤ ਥਾਂ 'ਤੇ ਇੱਕ ਲਾਸ਼ ਪਈ ਹੈ | ਸੂਚਨਾ ਮਿਲਣ ਉਪਰੰਤ ਏ.ਐਸ.ਆਈ. ਨਿਰਮਲ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ | ਪੁਲਿਸ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਮਿ੍ਤਕ ਕੋਲੋਂ ਕੋਈ ਪਹਿਚਾਨ ਪੱਤਰ, ਮੋਬਾਈਲ ਜਾਂ ਹੋਰ ਸਾਮਾਨ ਬਰਾਮਦ ਨਹੀਂ ਹੋਇਆ, ਜਿਸ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਸਕੀ | ਮਿ੍ਤਕ ਨੇ ਜੋਮੈਟੋ ਕੰਪਨੀ ਦੀ ਟੀ-ਸ਼ਰਟ ਪਹਿਨੀ ਹੋਈ ਸੀ, ਜਿਸ ਨਾਲ ਸ਼ੁਰੂਆਤੀ ਤੌਰ 'ਤੇ ਇਹ ਸ਼ੱਕ ਜਤਾਇਆ ਗਿਆ ਕਿ ਸ਼ਾਇਦ ਉਹ ਡਿਲਿਵਰੀ ਬੁਆਏ ਹੋ ਸਕਦਾ ਹੈ | ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਸੰਭਾਵਨਾ ਨੂੰ ਪੱਕਾ ਨਹੀਂ ਮੰਨਿਆ | ਏ.ਐਸ.ਆਈ. ਨਿਰਮਲ ਸਿੰਘ ਦੇ ਮੁਤਾਬਿਕ ਸੰਭਵ ਹੈ ਕਿ ਕਿਸੇ ਕਰਮਚਾਰੀ ਵਲੋਂ ਉਸ ਵਿਅਕਤੀ ਨੂੰ ਪਹਿਨਣ ਲਈ ਟੀ-ਸ਼ਰਟ ਦਿੱਤੀ ਗਈ ਹੋਵੇ | ਦੂਜੇ ਪਾਸੇ, ਜੋਮੈਟੋ ਨਾਲ ਜੁੜੇ ਕੁਝ ਕਰਮਚਾਰੀਆਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕੰਪਨੀ ਵਲੋਂ ਹਰ ਕਰਮਚਾਰੀ ਨੂੰ ਸੀਮਿਤ ਗਿਣਤੀ 'ਚ ਹੀ ਟੀ-ਸ਼ਰਟ ਦਿੱਤੀ ਜਾਂਦੀ ਹੈ ਅਤੇ ਕਿਸੇ ਨੂੰ ਵੀ ਆਪਣੀ ਅਧਿਕਾਰਕ ਵਰਦੀ ਕਿਸੇ ਹੋਰ ਨੂੰ ਦੇਣ ਦੀ ਆਗਿਆ ਨਹੀਂ ਹੁੰਦੀ | ਉਨ੍ਹਾਂ ਇਹ ਵੀ ਦੱਸਿਆ ਕਿ ਮਿ੍ਤਕ ਵਲੋਂ ਪਹਿਨੀ ਟੀ-ਸ਼ਰਟ ਨਵੀਂ ਜਾਪਦੀ ਹੈ, ਜੋ ਹੋਰ ਵੀ ਸਵਾਲ ਖੜੇ ਕਰਦੀ ਹੈ | ਜਿੱਥੇ ਲਾਸ਼ ਮਿਲੀ ਹੈ, ਉੱਥੇ ਅਕਸਰ ਰਾਤ ਸਮੇਂ ਰੇਹੜੀ-ਫੜੀ ਵਾਲੇ ਅਤੇ ਝਾੜੂ ਵੇਚਣ ਵਾਲੇ ਲੋਕ ਅਸਥਾਈ ਠਿਕਾਣੇ ਬਣਾ ਕੇ ਰਹਿੰਦੇ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਭੀੜਭਾੜ ਵਾਲੀ ਥਾਂ 'ਤੇ ਤਿੰਨ ਦਿਨ ਤੱਕ ਲਾਸ਼ ਪਈ ਰਹਿਣ ਦੇ ਬਾਵਜੂਦ ਕਿਸੇ ਦੀ ਨਜ਼ਰ ਨਾ ਪੈਣਾ ਕਈ ਸਵਾਲ ਖੜ੍ਹੇ ਕਰਦਾ ਹੈ | ਲਾਸ਼ ਦੀ ਮੰਦੀ ਹਾਲਤ ਕਾਰਨ ਸ਼ੁਰੂਆਤ 'ਚ ਕੋਈ ਵੀ ਆਟੋ ਜਾਂ ਟੈਂਪੂ ਚਾਲਕ ਉਸ ਨੂੰ ਹਸਪਤਾਲ ਲਿਜਾਣ ਲਈ ਤਿਆਰ ਨਹੀਂ ਸੀ, ਪਰ ਪੁਲਿਸ ਵਲੋਂ ਕਾਫ਼ੀ ਮੁਸ਼ੱਕਤ ਬਾਅਦ ਵਾਹਨ ਦਾ ਪ੍ਰਬੰਧ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ 72 ਘੰਟਿਆਂ ਲਈ ਰੱਖਵਾਇਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਹੋ ਸਕੇਗਾ |

ਪਿਛਲੀ ਖ਼ਬਰ 11 ਨੂੰ ਸਜਾਏ ਜਾ ਰਹੇ ਅੰਮਿ੍ਤ ਵੇਲਾ ਨਗਰ ਕੀਰਤਨ ਸੰਬੰਧੀ ਹੋਈ ਇਕੱਤਰਤਾ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀਆਂ ਬੇਅਦਬੀਆਂ ਸਹਿਣ ਨਹੀਂ ਹੋਣਗੀਆਂ-ਸ਼ੀਤਲ ਅੰਗੁਰਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।