30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਿੱਠਾਪੁਰ ਦੇ 48ਵੇਂ ਹਾਕੀ ਟੂਰਨਾਮੈਂਟ 'ਚ ਤੇਹੰਗ ਤੇ ਮਿੱਠਾਪੁਰ ਦੀ ਜੇਤੂ ਸ਼ੁਰੂਆਤ

ਅਜੀਤ ਡੈਸਕ 27-03-2026
ਜਲੰਧਰ, 26 ਮਾਰਚ (ਡਾ.ਜਤਿੰਦਰ ਸਾਬੀ)-ਯੂਥ ਸਪੋਰਟਸ ਹਾਕੀ ਕਲੱਬ ਮਿੱਠਾਪੁਰ ਵਲੋਂ ਕਰਵਾਇਆ ਜਾ ਰਿਹਾ 48ਵਾਂ ਹਾਕੀ ਟੂਰਨਾਮੈਂਟ ਸ਼ਹੀਦ ਦਰਸ਼ਨ ਸਿੰਘ ਕੇ. ਪੀ. ਸਪੋਰਟਸ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸਰਵਜੀਤ ਸਿੰਘ ਸਮਰਾ ਜੀ. ਐਮ. ਡੀ. ਕੈਪੀਟਲ ਫਾਈਨਾਂਸ ਬੈਂਕ ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਹਾਕੀ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਅਸ਼ੀਰਵਾਦ ਦਿੱਤਾ | ਇਸ ਮੌਕੇ ਪੰਜਾਬ ਹਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਮਿੱਠਾਪੁਰ ਦੀਆਂ ਹਾਕੀ ਦੇ ਖੇਤਰ 'ਚ ਪ੍ਰਾਪਤੀਆਂ ਸੰਬੰਧੀ ਸਾਰੀ ਜਾਣਕਾਰੀ ਪ੍ਰਦਾਨ ਕੀਤੀ | ਪਵਾਰ ਨੇ ਅੱਗੇ ਦੱਸਿਆ ਕਿ ਪਹਿਲੇ ਦਿਨ ਹਾਕੀ ਦੇ 4 ਮੈਚ ਖੇਡੇ ਗਏ ਤੇ ਇਹ ਦੋ ਮੈਚ ਅੰਡਰ 14 ਸਾਲ ਵਰਗ ਦੇ ਦੋ ਮੈਚ ਅੰਡਰ 17 ਸਾਲ ਵਰਗ ਦੇ ਖੇਡੇ ਗਏ | ਪਹਿਲੇ ਮੈਚ 'ਚੋਂ ਮਿੱਠਾਪੁਰ ਦੀ ਟੀਮ ਨੇ ਅੰਡਰ 14 ਸਾਲ ਵਰਗ 'ਚੋਂ ਕੁੱਕੜ ਪਿੰਡ ਨੂੰ ਹਰਾਇਆ ਤੇ ਚਚਰਾੜੀ ਦੀ ਟੀਮ ਨੇ ਤੇਹੰਗ ਨੂੰ ਹਰਾ ਕੇ ਅਗਲੇ ਗੇੜ 'ਚ ਥਾਂ ਪੱਕੀ ਕੀਤੀ | ਅੰਡਰ 17 ਸਾਲ ਵਰਗ 'ਚੋਂ ਤੇਹੰਗ ਨੇ ਸੰਸਾਰਪੁਰ ਦੀ ਟੀਮ ਤੇ ਮਿੱਠਾਪੁਰ ਨੇ ਮਾਡਲ ਹਾਊਸ ਦੀ ਟੀਮ ਨੂੰ ਹਰਾ ਕੇ ਅਗਲੇ ਗੇੜ 'ਚ ਥਾਂ ਪੱਕੀ ਕੀਤੀ | ਇਸ ਮੌਕੇ ਹਾਕੀ ਖੇਡ ਪ੍ਰੇਮੀ ਤੇ ਹਾਕੀ ਖਿਡਾਰੀ ਵਿਸ਼ੇਸ਼ ਤੌਰ 'ਤੇ ਹਾਜਰ ਸਨ |
ਪਿਛਲੀ ਖ਼ਬਰ ਦੀਪਕ ਬਾਲੀ ਨੇ ਸੁਸ਼ੀਲ ਰਿੰਕੂ ਦੀ ਮਾਤਾ ਦੀ ਸਿਹਤ ਬਾਰੇ ਹਾਲ ਜਾਣਿਆ ਅਗਲੀ ਖ਼ਬਰ ਐਲ. ਪੀ. ਯੂ. ਨੇ ਏ. ਆਈ. ਯੂ. ਈ. ਸਪੋਰਟਸ 'ਚੋਂ ਓਵਰਆਲ ਚੈਂਪੀਅਨਸ਼ਿਪ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।