30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਐਲ. ਪੀ. ਯੂ. ਨੇ ਏ. ਆਈ. ਯੂ. ਈ. ਸਪੋਰਟਸ 'ਚੋਂ ਓਵਰਆਲ ਚੈਂਪੀਅਨਸ਼ਿਪ ਜਿੱਤੀ

ਅਜੀਤ ਡੈਸਕ 27-03-2026
ਜਲੰਧਰ, 26 ਮਾਰਚ (ਡਾ. ਜਤਿੰਦਰ ਸਾਬੀ)-ਐਲ. ਪੀ. ਯੂ. ਨੇ ਨੋਇਡਾ ਵਿਖੇ ਕਰਵਾਈ ਏ. ਆਈ. ਯੂ. ਵਲੋਂ ਕਰਵਾਈ ਗਈ ਈ ਸਪੋਰਟਸ ਚੈਂਪੀਅਨਸ਼ਿਪ 'ਚੋਂ ਓਵਰਆਲ ਖਿਤਾਬ 'ਤੇ ਕਬਜ਼ਾ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ | ਚੈਂਪੀਅਨਸ਼ਿਪ 'ਚ 16 ਯੂਨੀਵਰਸਿਟੀਆਂ ਦੇ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਦੇ ਮਰਦਾਂ ਤੇ ਔਰਤਾਂ ਦੇ ਵਰਗ 'ਚੋਂ ਐਲ. ਪੀ. ਯੂ. ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ | ਜੇਤੂ ਖਿਡਾਰੀਆਂ ਨੂੰ ਸੰਸਦ ਮੈਂਬਰ ਤੇ ਐਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਵਧਾਈ ਦਿੱਤੀ ਤੇ ਇਸ ਨੂੰ ਮਾਣ ਵਾਲੀ ਗੱਲ ਦੱਸਿਆ |
ਪਿਛਲੀ ਖ਼ਬਰ ਮਿੱਠਾਪੁਰ ਦੇ 48ਵੇਂ ਹਾਕੀ ਟੂਰਨਾਮੈਂਟ 'ਚ ਤੇਹੰਗ ਤੇ ਮਿੱਠਾਪੁਰ ਦੀ ਜੇਤੂ ਸ਼ੁਰੂਆਤ ਅਗਲੀ ਖ਼ਬਰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਠੋਸ ਕਦਮ ਚੁੱਕੇ-ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।