ਜਮਸ਼ੇਰ ਖਾਸ, 26 ਮਾਰਚ (ਹਰਵਿੰਦਰ ਕੁਮਾਰ)-ਗੁਰਦੁਆਰਾ ਸਿੰਘ ਸਭਾ ਦੀਵਾਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨਾ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮ 1 ਅਪ੍ਰੈਲ, 2 ਅਪ੍ਰੈਲ ਤੇ 3 ਅਪ੍ਰੈਲ ਨੂੰ ਕਰਵਾਏ ਜਾਣਗੇ | ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਸਮੂਹ ਨਗਰ ਪੰਚਾਇਤ ਇਲਾਕੇ ਦੀਆਂ ਸੰਗਤਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਇਹ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਮਿਤੀ 1, 2 ਤੇ 3 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ ਰਾਤ ਨੂੰ 10 ਵਜੇ ਤੱਕ ਕੀਰਤਨ ਸਮਾਗਮ ਕਰਵਾਏ ਜਾਣਗੇ | ਸਮਾਗਮਾਂ ਵਿਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਕੁਲਦੀਪ ਸਿੰਘ, ਸੰਤ ਬਾਬਾ ਰਵਿੰਦਰ ਸਿੰਘ ਜੋਨੀ, ਬਾਬਾ ਗੁਰਦਿਆਲ ਸਿੰਘ, ਗਿਆਨੀ ਇੰਦਰਜੀਤ ਸਿੰਘ ਸ਼ੇਰ ਗਿੱਲ, ਗਿਆਨੀ ਜਗਜੀਵਨ ਸਿੰਘ ਅਰਜਨਵਾਲ, ਬਾਬਾ ਲਾਲ ਸਿੰਘ, ਗਿਆਨੀ ਜਸਵੰਤ ਸਿੰਘ, ਭਾਈ ਨਰਿੰਦਰ ਸਿੰਘ ਸੋਢੀ, ਬਾਬਾ ਕਰਨੈਲ ਸਿੰਘ, ਭਾਈ ਯਸ਼ਪਾਲ ਸਿੰਘ, ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਵਿਦਿਆਲਾ ਦੇ ਬੱਚਿਆਂ ਦਾ ਜੱਥਾ ਤੇ ਬੀਬੀ ਕੁਲਵੀਰ ਕੌਰ ਦੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ |