ਜਲੰਧਰ, 26 ਮਾਰਚ (ਡਾ. ਜਤਿੰਦਰ ਸਾਬੀ)-ਐਲ. ਪੀ. ਯੂ. ਨੇ ਨੋਇਡਾ ਵਿਖੇ ਕਰਵਾਈ ਏ. ਆਈ. ਯੂ. ਵਲੋਂ ਕਰਵਾਈ ਗਈ ਈ ਸਪੋਰਟਸ ਚੈਂਪੀਅਨਸ਼ਿਪ 'ਚੋਂ ਓਵਰਆਲ ਖਿਤਾਬ 'ਤੇ ਕਬਜ਼ਾ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ | ਚੈਂਪੀਅਨਸ਼ਿਪ 'ਚ 16 ਯੂਨੀਵਰਸਿਟੀਆਂ ਦੇ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਦੇ ਮਰਦਾਂ ਤੇ ਔਰਤਾਂ ਦੇ ਵਰਗ 'ਚੋਂ ਐਲ. ਪੀ. ਯੂ. ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ | ਜੇਤੂ ਖਿਡਾਰੀਆਂ ਨੂੰ ਸੰਸਦ ਮੈਂਬਰ ਤੇ ਐਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਵਧਾਈ ਦਿੱਤੀ ਤੇ ਇਸ ਨੂੰ ਮਾਣ ਵਾਲੀ ਗੱਲ ਦੱਸਿਆ |