01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕਿਸੇ ਵੇਲੇ ਦੌੜਨ ਵਾਲੇ ਬੂਟ ਵੀ ਨਸੀਬ ਨਹੀਂ ਹੋਏ ਪਰ ਹੁਣ ਬਣਾ ਰਿਹਾ ਨਵੇਂ ਖੇਡ ਰਿਕਾਰਡ

ਅਜੀਤ ਡੈਸਕ 27-03-2026
ਜਲੰਧਰ, 26 ਮਾਰਚ (ਡਾ. ਜਤਿੰਦਰ ਸਾਬੀ)-ਐਸਾ ਸਮਾਂ ਸੀ ਜਦੋਂ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਕੋਲ ਟਰੈਕ 'ਤੇ ਦੌੜਨ ਵਾਲੇ ਬੂਟ ਵੀ ਨਹੀਂ ਸਨ ਤੇ ਜਦੋਂ ਉਸ ਨੇ ਕਿਸੇ ਵੱਡੇ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਜਾਣਾ ਹੁੰਦਾ ਸੀ ਤੇ ਟਿਕਟ ਲੈਣ ਲਈ ਪੈਸਿਆਂ ਦੀ ਵੀ ਘਾਟ ਹੁੰਦੀ ਸੀ ਤੇ ਇਸ ਔਖੇ ਵੇਲੇ ਉਸ ਦੇ ਕੋਚ ਸਰਬਜੀਤ ਸਿੰੰਘ ਹੈਪੀ ਵਲੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਮਦਦ ਲੈਂਦੇ ਸਨ | ਤਿੰਨ ਭਾਈ ਭੈਣਾਂ ਤੋਂ ਸਭ ਤੋਂ ਛੋਟੇ ਗੁਰਿੰਦਰਵੀਰ ਸਿੰੰਘ ਨੇ ਅੱਜ ਦੇਸ਼ ਦੀ ਅਥਲੈਟਿਕਸ 'ਚ ਨਵੇਂ ਤੋਂ ਨਵੇਂ ਰਿਕਾਰਡ ਬਣਾ ਕੇ ਆਪਣੀ ਇਕ ਸਾਬਤ ਸੂਰਤ ਸਿੱਖੀ ਸਰੂਪ ਦੇ ਨਾਲ ਖੇਡ ਜਗਤ 'ਚ ਵੱਖਰੀ ਪਛਾਣ ਬਣਾਈ ਹੈ | ਜ਼ਿਲ੍ਹਾ ਜਲੰਧਰ ਦੇ ਭੋਗਪੁਰ ਦੇ ਨਜਦੀਕ ਪੈਂਦੇ ਪਿੰਡ ਪਤਿਆਲ ਦੇ ਗੁਰਿੰਦਰ ਵੀਰ ਸਿੰਘ ਨੇ 25 ਮਾਰਚ ਦੀ ਸ਼ਾਮ ਨੂੰ ਪਹਿਲੀ ਇਨਡੋਰ ਨੈਸ਼ਨਲ ਚੈਂਪੀਅਨਸ਼ਿਪ ਵਿਚ 60 ਮੀਟਰ ਦÏੜ ਜਿੱਤ ਕੇ ਭਾਰਤੀ ਇਤਿਹਾਸ ਦੇ ਸਭ ਤੋਂ ਤੇਜ਼ ਦÏੜਾਕ ਹੋਣ ਦਾ ਮਾਣ ਪ੍ਰਾਪਤ ਕੀਤਾ | ਇਹ ਧਿਆਨ ਦੇਣ ਯੋਗ ਹੈ ਕਿ ਗੁਰਿੰਦਰ ਛੋਟੀ ਉਮਰ ਤੋਂ ਹੀ ਰਿਕਾਰਡ ਤੋੜਨ ਦਾ ਆਦੀ ਰਿਹਾ ਹੈ | ਉਸ ਨੇ ਅੰਡਰ-14 ਸਾਲ ਵਰਗ ਵਿਚ ਜਿੱਤ ਪ੍ਰਾਪਤ ਕੀਤੀ, ਫਿਰ 16 ਸਾਲ ਦੀ ਉਮਰ ਵਿਚ ਤੇ 18 ਸਾਲ ਦੀ ਉਮਰ ਦੇ ਵਰਗ ਵਿਚ 10.69 ਦੇ ਸਮੇਂ ਨਾਲ ਇਕ ਭਾਰਤੀ ਰਿਕਾਰਡ ਬਣਾਇਆ | ਇਹ ਰਿਕਾਰਡ ਹੁਣ ਟੁੱਟ ਗਿਆ ਹੈ | ਫਿਰ ਉਸ ਨੇ 2018 ਵਿਚ ਹੈਦਰਾਬਾਦ 'ਚ ਅੰਡਰ-20 ਵਰਗ ਵਿਚ 10.47 ਦੇ ਸਮੇਂ ਨਾਲ ਇਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ, ਜੋ ਅਜੇ ਵੀ ਕਾਇਮ ਹੈ | ਪਿਛਲੇ ਸਾਲ ਗੁਰਿੰਦਰਵੀਰ ਸਿੰਘ ਨੇ ਦੋ ਰਾਸ਼ਟਰੀ ਰਿਕਾਰਡ ਤੋੜੇ | ਬੇਂਗਲੋਰੂ ਵਿਚ 100 ਮੀਟਰ ਦਾ ਸਮਾਂ 10.20 ਅਤੇ ਚੰਡੀਗੜ੍ਹ ਵਿਚ 38.69 ਦਾ 4 ਗੁਣਾ 100 ਮੀਟਰ ਰਿਲੇਅ ਦÏੜ ਦਾ ਸਮਾਂ 10.20 ਦੇ ਰਿਕਾਰਡ ਨੂੰ ਪਿਛਲੇ ਸਾਲ ਅਨੀਮੇਸ਼ ਖਜੂਰ ਨੇ 10.18 ਦਾ ਨਵਾਂ ਰਿਕਾਰਡ ਬਣਾਇਆ ਸੀ | ਲਾਲੂ ਪ੍ਰਸਾਦ ਤੇ ਗੁਰਿੰਦਰ ਦੇ ਨਾਲ ਦੂਜੇ ਨੰਬਰ 'ਤੇ ਆਏ ਅਨੀਮੇਸ਼ ਵੀ ਰਿਲਾਇੰਸ ਫਾਊਾਡੇਸ਼ਨ ਵਿਚ ਸਿਖਲਾਈ ਲੈਂਦੇ ਹਨ ਪਰ ਕਿਉਂਕਿ ਉਸ ਨੂੰ ਰਾਜ ਸਰਕਾਰ ਵਲੋਂ ਨÏਕਰੀ ਦਿੱਤੀ ਜਾਂਦੀ ਹੈ, ਇਸ ਲਈ ਉਸ ਦੇ ਨਾਂਅ ਤੋਂ ਪਹਿਲਾਂ ਓਡੀਸ਼ਾ ਦਾ ਨਾਂਅ ਜੋੜਿਆ ਜਾਂਦਾ ਹੈ, ਪਰ ਗੁਰਿੰਦਰਵੀਰ ਸਿੰਘ ਨੂੰ ਰਿਲਾਇੰਸ ਲਈ ਖੇਡਣਾ ਪੈਂਦਾ ਹੈ ਅਤੇ ਉਸ ਦਾ ਰਿਕਾਰਡ ਸਿਰਫ ਰਿਲਾਇੰਸ ਦੇ ਨਾਂਅ 'ਤੇ ਹੀ ਮੰਨਿਆ ਜਾਂਦਾ ਹੈ, ਜੇਕਰ ਪੰਜਾਬ ਸਰਕਾਰ ਅਜਿਹੇ ਖਿਡਾਰੀ ਨੂੰ ਪੰਜਾਬ ਵਿਚ ਨÏਕਰੀ ਦਿੰਦੀ ਹੈ, ਤਾਂ ਇਹ ਰਿਕਾਰਡ ਪੰਜਾਬ ਦੇ ਨਾਂਅ 'ਤੇ ਹੀ ਦਰਜ ਹੋਵੇਗਾ | ਜ਼ਿਕਰਯੋਗ ਹੈ ਕਿ ਇਸ ਦੇ 14 ਸਾਲ ਤੋਂ ਲਗਾਤਾਰ ਅਥਲੈਟਿਕਸ ਕੋਚ ਨੂੰ ਪਹਿਲਾਂ ਸਿਰਫ 10 ਹਜ਼ਾਰ ਦੀ ਨਿਗੁਣੀ ਤਨਖਾਹ ਪੰਜਾਬ ਖੇਡ ਵਿਭਾਗ ਵਲੋਂ ਦਿੱਤੀ ਜਾਂਦੀ ਸੀ ਤੇ ਹੁਣ ਇਸ ਵੇਲੇ ਸਿਰਫ ਵਧਾ ਕੇ 25 ਹਜ਼ਾਰ ਕੀਤੀ ਗਈ ਤੇ ਇਸ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਨੇ ਦੇਸ਼ ਦੇ ਝੋਲੀ 'ਚ ਕਈ ਕੌਮਾਂਤਰੀ ਅਥਲੀਟ ਪਾਏ ਹਨ |
ਪਿਛਲੀ ਖ਼ਬਰ ਰਵਿੰਦਰਪਾਲ ਸਿੰਘ ਚੀਮਾ ਨੇ ਗੁਰੂ ਹਰਿਗੋਬਿੰਦ ਹਸਪਤਾਲ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਨਾਟਕ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।