01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਿਸ਼ਵ ਰੰਗਮੰਚ ਦਿਹਾੜੇ ਮੌਕੇ ਨਾਟਕ ਅੱਜ

ਅਜੀਤ ਡੈਸਕ 27-03-2026
ਜਲੰਧਰ, 26 ਮਾਰਚ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਵਿਸ਼ਵ ਰੰਗ ਮੰਚ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ | ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜਲੰਧਰ, ਮਾਨਵ ਵਾਦੀ ਰਚਨਾ ਮੰਚ ਪੰਜਾਬ, ਸਾਹਿਤਕ ਸੱਭਿਆਚਾਰਕ ਸੰਸਥਾ (ਫੁਲਕਾਰੀ), ਪੀਪਲਜ਼ ਵਾਈਸ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਇਕ ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ 'ਜ਼ਿੰਦਗੀ ਰੰਗ ਮੰਚ ਹੈ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ, ਉਪਰੰਤ ਨਵਚਿੰਤਨ ਕਲਾ ਮੰਚ ਬਿਆਸ ਵਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ 'ਸੀਸ ਤਲੀ 'ਤੇ' ਨਿਰਦੇਸ਼ਕ ਕਰਾਂਤੀਪਾਲ ਤੇ ਸਹਿਯੋਗੀ ਪਿ੍ਤਪਾਲ ਦੀ ਨਿਰਦੇਸ਼ਨਾ 'ਚ ਅਤੇ ਨੀਰਜ ਕੌਸ਼ਿਕ ਦੀ ਨਿਰੇਦਸ਼ਨਾ 'ਚ ਲਘੂ-ਨਾਟਕ 'ਮੋਇਆਂ ਦੇ ਖ਼ਤ' ਅਦਾਕਾਰ ਆਰੂਸ਼ੀ ਤੇ ਐਸ. ਪੀ. ਸਿੰਘ ਵਲੋਂ ਖੇਡਿਆ ਜਾਵੇਗਾ | ਇਸ ਮੌਕੇ ਇੰਦਰਜੀਤ ਸਿੰਘ ਆਰਟਿਸਟ ਜਲੰਧਰ ਅਤੇ ਸਾਥੀਆਂ ਵਲੋਂ ਫੋਟੋ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ |
ਪਿਛਲੀ ਖ਼ਬਰ ਕਿਸੇ ਵੇਲੇ ਦੌੜਨ ਵਾਲੇ ਬੂਟ ਵੀ ਨਸੀਬ ਨਹੀਂ ਹੋਏ ਪਰ ਹੁਣ ਬਣਾ ਰਿਹਾ ਨਵੇਂ ਖੇਡ ਰਿਕਾਰਡ ਅਗਲੀ ਖ਼ਬਰ ਠੇਕਾ ਖ਼ਤਮ ਹੋਣ ਨਾਲ ਸੁਪਰ ਸੰਕਸ਼ਨ ਮਸ਼ੀਨਾਂ ਨਾਲ ਸੀਵਰ ਸਫ਼ਾਈ ਦਾ ਰੁਕਿਆ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।