24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਮਾਜ ਸੇਵਕ ਜਗਜੀਤ ਸਿੰਘ ਭੁੱਲਰ ਪੰਜ ਤੱਤਾਂ 'ਚ ਵਿਲੀਨ

ਅਜੀਤ ਡੈਸਕ 08-03-2026
ਨਕੋਦਰ, 7 ਮਾਰਚ (ਗੁਰਵਿੰਦਰ ਸਿੰਘ)-ਸਮਾਜ ਸੇਵਕ ਜਗਜੀਤ ਸਿੰਘ ਭੁੱਲਰ ਸਨਿਚਰਵਾਰ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ | ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਗ੍ਰਹਿ ਵਿਖੇ ਰੱਖਿਆ, ਜਿਥੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਵਲੋਂ ਕੀਰਤਨ ਕੀਤਾ | ਵੱਖ-ਵੱਖ ਸੰਸਥਾਵਾਂ ਤੇ ਰਿਸ਼ਤੇਦਾਰਾਂ ਵਲੋਂ ਮਿ੍ਤਕ ਦੇਹ 'ਤੇ ਦੁਸ਼ਾਲੇ ਭੇਟ ਕੀਤੇ ਗਏ ਉਪਰੰਤ ਪੰਜ ਭੌਤਿਕ ਸਰੀਰ ਨੂੰ ਪਿੰਡ ਭੁੱਲਰਾਂ ਦੇ ਸ਼ਮਸ਼ਾਨਘਾਟ ਵਿਖੇ ਲਿਆਂਦਾ, ਜਿਥੇ ਗਿਆਨੀ ਕਨਵਰ ਸਿੰਘ ਵਲੋਂ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ | ਪਰਿਵਾਰਕ ਮੈਂਬਰਾਂ ਨੇ ਚੜਦੀਕਲਾ ਦਾ ਸਬੂਤ ਦਿੰਦਿਆਂ ਜੈਕਾਰੇ ਛੱਡ ਕੇ ਸਰਦਾਰ ਜਗਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ | ਮਨਵੀਰ ਸਿੰਘ ਯੂ. ਐਸ. ਏ. ਨੇ ਦੱਸਿਆ ਕਿ ਸਰਦਾਰ ਭੁੱਲਰ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 9 ਮਾਰਚ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ 11:30 ਵਜੇ ਹੋਵੇਗੀ | ਪਰਿਵਾਰਕ ਮੈਂਬਰਨ ਰਜਿੰਦਰ ਕੌਰ ਭੁੱਲਰ ਪੁੱਤਰ ਗੁਰਵਿੰਦਰਜੀਤ ਸਿੰਘ ਭੁੱਲਰ, ਮਨਵੀਰ ਸਿੰਘ ਭੁੱਲਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਤੇ ਐਮ. ਡੀ. ਗੋਬਿੰਦ ਸਰਵਰ ਪੀ. ਪੀ. ਸਿੰਘ, ਸ਼੍ਰੋਮਣੀ ਅਕਾਲੀ ਅੰਮਿ੍ਤਸਰ ਦੇ ਸੂਬਾ ਆਗੂ ਜਥੇਦਾਰ ਸੁਲਖਣ ਸਿੰਘ ਸ਼ਾਹਕੋਟ, ਉੱਘੇ ਕਾਰੋਬਾਰੀ ਸੰਦੀਪ ਸਿੰਘ ਖਹਿਰਾ, ਡਾ. ਬਲਜੀਤ ਸਿੰਘ ਪੰਨੂੰ, ਹੈੱਡ ਮਾਸਟਰ ਕੰਵਲਜੀਤ ਸਿੰਘ, ਹਰਭਜਨ ਸਿੰਘ ਰੂਪਰਾ, ਜਗਜੀਤ ਸਿੰਘ ਪੰਨੂ, ਐਡਵੋਕੇਟ ਭਰਤ ਗੁਪਤਾ, ਸੋਰਵ ਅਗਰਵਾਲ ਸੀਏ, ਪਿ੍ਤਪਾਲ ਸਿੰਘ ਸਾਬਕਾ ਪ੍ਰਧਾਨ ਹਾਊਸ ਫੈੱਡ ਸ਼ਾਹਕੋਟ, ਮਾਸਟਰ ਗੁਰਮੀਤ ਸਿੰਘ ਮਨੋਚਾ, ਅਜੈਬ ਸਿੰਘ ਬਹੁਗੁਣ, ਵਰਿੰਦਰ ਕੁਮਾਰ ਸਰਪੰਚ ਭੁੱਲਰ, ਸਾਬਕ ਸਰਪੰਚ ਗੁਰਦੇਵ ਸਿੰਘ, ਭੁਪਿੰਦਰ ਸਿੰਘ, ਰਛਪਾਲ ਸਿੰਘ ਹੈੱਡ ਗ੍ਰੰਥੀ, ਕਿ੍ਪਾਲ ਸਿੰਘ ਪ੍ਰਧਾਨ ਗੁਰਦੁਆਰਾ, ਗੁਰਮੇਲ ਸਿੰਘ ਗਿੱਲ, ਸਤੀਸ਼ ਕੁਮਾਰ, ਅਮਰ ਕਾਂਤਾ ਮੁਕਤਸਰ, ਰਾਮ ਗੁਪਤਾ, ਸਚਿਨ ਜਿੰਦਲ, ਸਕੂਲ ਸਟਾਫ ਭੁੱਲਰ, ਸਮੇਤ ਵੱਡੀ ਗਿਣਤੀ 'ਚ ਤੇ ਦੇਸ਼-ਵਿਦੇਸ਼ ਤੋਂ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ 3 ਲੁਟੇਰੇ ਔਰਤ ਦੀਆਂ ਵਾਲ਼ੀਆਂ ਖੋਹ ਕੇ ਹੋਏ ਫਰਾਰ ਅਗਲੀ ਖ਼ਬਰ ਧੰਜਲ ਤੇ ਮਾਹਲ ਗੋਤ ਦੇ ਜਠੇਰਿਆਂ ਦਾ ਮੇਲਾ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।