24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਹੁੱਕਾ ਬਾਰ 'ਤੇ ਪੁਲਿਸ ਨੇ ਕੀਤੀ ਛਾਪੇਮਾਰੀ

ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਸ਼ੈਲੀ)-ਦੇਰ ਰਾਤ ਜਲੰਧਰ ਦੇ ਗੜ੍ਹਾ ਖੇਤਰ ਨੇੜੇ ਥਾਣਾ ਸੱਤ ਦੀ ਪੁਲਿਸ ਨੇ ਇਕ ਹੁੱਕਾ ਬਾਰ 'ਤੇ ਛਾਪਾਮਾਰੀ ਕਰਦੇ ਹੋਏ ਮੌਕੇ ਤੋਂ ਹੀ ਕੁਝ ਵਿਅਕਤੀਆਂ ਨੂੰ ਹਿਸਾਰਤ ਵਿਚ ਲੈ ਲਿਆ | ਪੁਲਿਸ ਨੂੰ ਮੌਕੇ ਤੋਂ ਕੁਝ ਹੁੱਕੇ ਵੀ ਬਰਾਮਦ ਹੋਏ ਹਨ | ਇਸ ਸੰਬੰਧੀ ਥਾਣਾ ਸੱਤ ਦੇ ਏ. ਐਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਉਪਰੋਕਤ ਹੁੱਕਾ ਬਾਰ 'ਤੇ ਛਾਪਾਮਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਛਾਪਾਮਾਰੀ ਦੌਰਾਨ ਮੌਕੇ ਤੋਂ ਹੀ ਚਾਰ ਹੁੱਕੇ ਤੇ ਕੁਝ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੌਕੇ ਤੋਂ ਹੀ ਕੁਝ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ | ਦੇਰ ਰਾਤ ਤੱਕ ਇਸ ਸੰਬੰਧੀ ਥਾਣਾ ਸਤ ਦੀ ਪਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਬਿ੍ਿਟਸ਼ ਓਲੀਵੀਆ ਸਕੂਲ ਨੇ ਯੂ. ਕੇ. ਜੀ. ਦੇ ਵਿਦਿਆਰਥੀਆਂ ਲਈ ਸ਼ਾਨਦਾਰ ਕਾਨਵੋਕੇਸ਼ਨ ਸਮਾਗਮ ਕਰਵਾਇਆ ਅਗਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।