23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੋਰਟ ਕੰਪਲੈਕਸਾਂ 'ਚ ਲੱਗੇ ਮੀਟਰ ਘਰੇਲੂ ਸ਼ੇ੍ਰਣੀ 'ਚ ਸ਼ਾਮਿਲ ਕਰਨ ਲਈ ਸਰਕਾਰ ਦਾ ਧੰਨਵਾਦ-ਭੱਟੀ

ਅਜੀਤ ਡੈਸਕ 08-03-2026
ਫਿਲੌਰ, 7 ਮਾਰਚ (ਵਿਪਨ ਗੈਰੀ)-ਲੰਬੇ ਸਮੇਂ ਤੋਂ ਸੂਬੇ ਅੰਦਰ ਕੋਰਟ ਕੰਪਲੈਕਸਾਂ 'ਚ ਬਣੇ ਵਕੀਲਾਂ ਦੇ ਚੈਂਬਰਾਂ 'ਚ ਲੱਗੇ ਮੀਟਰ ਕਮਰਸ਼ੀਅਲ ਕੈਟਾਗਰੀ 'ਚ ਚੱਲ ਰਹੇ ਸਨ, ਜਿਸ ਨੂੰ ਲੈ ਕੇ ਪੰਜਾਬ ਲੀਗਲ ਸੈੱਲ 'ਆਪ' ਦੇ ਵਫ਼ਦ ਵਲੋਂ ਇਕ ਵਿਸ਼ੇਸ਼ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਕੀਤੀ ਗਈ ਤੇ ਮੀਟਰਾਂ ਨੂੰ ਘਰੇਲੂ ਸ਼੍ਰੇਣੀ 'ਚ ਪਾਉਣ ਲਈ ਮੰਗ ਰੱਖੀ | ਜਿਸ ਮਗਰੋਂ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਕੋਰਟ ਕੰਪਲੈਕਸਾਂ ਦੇ ਚੈਂਬਰਾਂ 'ਚ ਲੱਗੇ ਮੀਟਰਾਂ ਨੂੰ ਘਰੇਲੂ ਸ਼੍ਰੇਣੀ ਵਿਚ ਸ਼ਾਮਿਲ ਕਰ ਦਿੱਤਾ | ਸਰਕਾਰ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਐਡਵੋਕੇਟ ਜਸਵਿੰਦਰ ਸਿੰਘ ਭੱਟੀ (ਵਾਈਸ ਪ੍ਰਧਾਨ ਪੰਜਾਬ ਲੀਗਲ ਸੈੱਲ) 'ਆਪ' ਨੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨੂਰਮਹਿਲ ਦੇ ਪੁਰਾਣੇ ਮੰਦਰ 'ਚ ਬੋਹੜ ਤੇ ਪਿੱਪਲ ਦੇ ਦਰੱਖਤ ਕੱਟਣ ਨੂੰ ਲੈ ਕੇ ਲਿਖਤੀ ਸ਼ਿਕਾਇਤ ਦੇ ਬਾਵਜੂਦ ਕੋਈ ਵੀ ਕਾਰ... ਅਗਲੀ ਖ਼ਬਰ ਕਰਲਡ ਹਿਅਰਿੰਗ ਡੇ ਮੌਕੇ ਪਟੇਲ ਹਸਪਤਾਲ ਵਿਚ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।