09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਹਰਿਨਾਮ ਸੰਕੀਰਤਨ ਮੰਦਿਰ ਸ਼ਾਹਕੋਟ ਵਿਖੇ ਮਨਾਇਆ 'ਹੋਲੀ ਮਹਾਂਉਤਸਵ'

ਸਮਾਗਮ ਦੌਰਾਨ ਹਾਜ਼ਰ ਸ਼ਰਧਾਲੂ | ਤਸਵੀਰ- ਸੁਖਦੀਪ ਸਿੰਘ <br/> ਸ੍ਰੀ ਹਰਿਨਾਮ ਸੰਕੀਰਤਨ ਮੰਦਰ (ਭਵਨ) ਸ਼ਾਹਕੋਟ ਵਿਖੇ 'ਹੋਲੀ ਮਹਾਂਉਤਸਵ' ਸਮਾਗਮ ਦੌਰਾਨ ਕੀਰਤਨ ਕਰਦੀ ਮੰਡਲੀ ਅਤੇ (ਸੱਜੇ) ਆਰਤੀ ਕਰਦੇ ਸ੍ਰੀ ਹਰਿਨਾਮ ਸੰਕੀਰਤਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ | ਤਸਵੀਰਾਂ- ਸੁਖਦੀਪ ਸਿੰਘ <br/> 06-03-2026
ਸ਼ਾਹਕੋਟ, 5 ਮਾਰਚ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਹਰਿਨਾਮ ਸੰਕੀਰਤਨ ਮੰਦਿਰ (ਭਵਨ) ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ 'ਹੋਲੀ ਮਹਾਂਉਤਸਵ' ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਿਰ 'ਚ ਨਤਮਸਤਕ ਹੋਏ | ਸਮਾਗਮ ਦੌਰਾਨ ਸੁੰਦਰ ਭਵਨ ਸਜਾਇਆ ਗਿਆ | ਇਸ ਮੌਕੇ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਵਲੋਂ ਸ਼ਾਮ ਤੋਂ ਰਾਤ ਤੱਕ ਕੀਰਤਨ ਕੀਤਾ ਗਿਆ, ਜਿਸ ਦੌਰਾਨ ਭਜਨਾਂ 'ਤੇ ਸ਼ਰਧਾਲੂ ਖੂਬ ਨੱਚੇ | ਇਸ ਮੌਕੇ ਸ਼ਰਧਾਲੂਆਂ ਦੇ ਹੋਲੀ ਦੇ ਰੰਗ ਲਗਾਏ ਗਏ ਅਤੇ ਫੁੱਲਾਂ ਦੀ ਹੋਲੀ ਖੇਡੀ ਗਈ | ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਭਾਰਦਵਾਜ ਅਤੇ ਸ੍ਰੀ ਹਰਿਨਾਮ ਸੰਕੀਰਤਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ.ਏ. ਨੇ ਸ਼ਰਧਾਲੂਆਂ ਨੂੰ 'ਹੋਲੀ ਮਹਾਂਉਤਸਵ' ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਜਿੱਥੇ ਸਾਡੀ ਧਾਰਮਿਕ ਸੱਭਿਅਤਾ ਨਾਲ ਜੁੜਿਆ ਹੋਇਆ ਹੈ, ਉਥੇ ਹੀ ਭਾਈਚਾਰਕ ਸਾਂਝ ਤੇ ਆਪਸੀ ਪਿਆਰ ਵਧਾਉਣ ਦਾ ਵੀ ਸੁਨੇਹਾ ਦਿੰਦਾ ਹੈ | ਸਮਾਗਮ ਦੀ ਸਮਾਪਤੀ ਮੌਕੇ ਆਰਤੀ ਹੋਈ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ |
ਪਿਛਲੀ ਖ਼ਬਰ ਪਿੰਡ ਮੰਡਿਆਲਾ ਵਿਖੇ 20ਵਾਂ ਸਾਲਾਨਾ ਛਿੰਝ ਮੇਲਾ ਅੱਜ ਅਗਲੀ ਖ਼ਬਰ 'ਕਿਸਾਨ ਜਾਗਿ੍ਤੀ ਯਾਤਰਾ' 9 ਮਾਰਚ ਨੂੰ ਪੁੱਜੇਗੀ ਭੋਗਪੁਰ ਦਾਣਾ ਮੰਡੀ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।