09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਪਾਰੀ ਅਡਵਾਂਸ ਟੈਕਸ ਦਾ ਭੁਗਤਾਨ 15 ਮਾਰਚ ਤਾਈਾ ਕਰਨ ਲਈ ਯਤਨਸ਼ੀਲ ਹੋਣ-ਇਨਕਮ ਟੈਕਸ ਵਿਭਾਗ ਜਲੰਧਰ

ਅਜੀਤ ਡੈਸਕ 06-03-2026
ਕਰਤਾਰਪੁਰ, 5 ਮਾਰਚ (ਜਨਕ ਰਾਜ ਗਿੱਲ)-ਇੰਨਕਮ ਟੈਕਸ ਵਿਭਾਗ ਜਲੰਧਰ ਦੀ ਵਿਸ਼ੇਸ਼ ਟੀਮ ਵਲੋਂ ਕਰਤਾਰਪੁਰ ਸ਼ਹਿਰ ਦੇ ਵਪਾਰੀ ਵਰਗ ਨਾਲ ਇੰਨਕਮ ਟੈਕਸ ਦੇ ਸਹੀ ਸਮੇਂ ਭੁਗਤਾਨ ਕਰਨ ਸਬੰਧੀ ਅਹਿਮ ਮੀਟਿੰਗ ਸ਼ਹਿਰ ਦੇ ਇਕ ਹੋਟਲ 'ਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੁਪਤਾ ਅਤੇ ਫਰਨੀਚਰ ਐਸੋਸੀਏਸ਼ਨ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਕੀਤੀ ਗਈ | ਇਸ ਮੌਕੇ ਇੰਨਕਮ ਟੈਕਸ ਕਮਿਸ਼ਨਰ ਜਲੰਧਰ ਦੀ ਵਿਸ਼ੇਸ਼ ਹਦਾਇਤਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀ ਸਤਿੰਦਰ ਸਿੰਘ,ਵਿਨੈ ਸ਼ਰਮਾ ਅਤੇ ਪੂਜਾ ਚੌਹਾਨ ਨੇ ਦੱਸਿਆ ਕਿ ਵਪਾਰੀ ਵਰਗ ਵਲੋਂ ਦਿੱਤੇ ਜਾਣ ਵਾਲੇ ਟੈਕਸਾਂ ਨਾਲ ਹੀ ਵਿਕਸਿਤ ਸੂਬੇ ਅਤੇ ਦੇਸ਼ ਦਾ ਨਿਰਮਾਣ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰੀਕਿਰਆ ਤੋਂ ਸਮੇਂ ਰਹਿੰਦੇ ਬਚਾਅ ਲਈ ਹਰੇਕ ਵਪਾਰੀ ਨੂੰ ਅਡਵਾਂਸ ਟੈਕਸ ਦਾ ਭੁਗਤਾਨ 15 ਮਾਰਚ ਤਾਈਾ ਕਰਨ ਲਈ ਯਤਨਸ਼ੀਲ ਹੋਣਾ ਲਾਜ਼ਮੀ ਹੈ ਤਾਂ ਜੋ ਸੈਲਫ ਅਸੈਸਮੈਂਟ ਦੇ ਰੂਪ 'ਚ ਜਿੱਥੇ ਵਿਆਜ ਤੋਂ ਮੁਕਤੀ ਮਿਲ ਸਕੇ ਤੇ ਵਾਧੂ ਬੋਝ ਦਾ ਸਾਹਮਣਾ ਵੀ ਨਾ ਕਰਨਾ ਪਵੇ | ਇਸ ਮੌਕੇ ਤੇ ਵਪਾਰੀ ਵਰਗ 'ਚ ਪ੍ਰਧਾਨ ਸਤੀਸ਼ ਗੁਪਤਾ, ਮਨਜੀਤ ਸਿੰਘ ਅਤੇ ਸਕੱਤਰ ਵਿਜੈ ਅਗਰਵਾਲ ਵਲੋਂ ਅਧਿਕਾਰੀਆਂ ਦਾ ਸਨਮਾਨ ਕਰਦੇ ਹੋਏ ਕਰਤਾਰਪੁਰ ਪੁੱਜਣ 'ਤੇ ਸਵਾਗਤ ਕੀਤਾ ਅਤੇ ਸਿਰੋਪਾਓ ਭੇਟ ਕੀਤੇ | ਇਸ ਮੌਕੇ ਫਰਨੀਚਰ ਵਪਾਰੀ ਰਵਿੰਦਰ ਅਡਰਵਾਲ, ਦੀਪਕ ਅਗਰਵਾਲ, ਬਿਮਲ ਜੈਨ, ਗੌਰਵ ਗੁਪਤਾ,ਅਨਿਲ ਭੰਡਾਰੀ, ਪਿ੍ਤਪਾਲ ਸਿੰਘ, ਸਤਨਾਮ ਸਿਘ ਵਿਰਦੀ, ਰਾਜੇਸ਼ ਕੁਮਾਰ, ਬੌਬੀ ਛਾਬੜਾ ਆਦਿ ਸ਼ਹਿਰ ਦੇ ਵਪਾਰੀ ਭਰਾ ਮੌਜੂਦ ਸਨ |
ਪਿਛਲੀ ਖ਼ਬਰ ਪੰਚਾਇਤ ਸਕੱਤਰ ਤੇ ਤਰਕਸ਼ੀਲ ਆਗੂ ਦੇਸ ਰਾਜ ਜਾਫ਼ਰਵਾਲ ਨੂੰ ਸਦਮਾ- ਪਿਤਾ ਦਾ ਦਿਹਾਂਤ ਅਗਲੀ ਖ਼ਬਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੁਲਤਵੀ ਹੁਣ ਅੱਜ ਹੋਵੇਗੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।