09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੁਲਤਵੀ ਹੁਣ ਅੱਜ ਹੋਵੇਗੀ ਚੋਣ <br/>

ਬਲਾਕ ਸੰਮਤੀ ਨਕੋਦਰ ਦੀ ਚੇਅਰਮੈਨ ਦੀ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਡਾ. ਨਵਜੋਤ ਦਾਹੀਆ ਤੇ ਕਾਂਗਰਸੀ ਵਰਕਰ | ਤਸਵੀਰ : ਤਿਲਕ ਰਾਜ ਸ਼ਰਮਾ <br/> 06-03-2026
ਨਕੋਦਰ, 5 ਮਾਰਚ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਬਲਾਕ ਸੰਮਤੀ ਨਕੋਦਰ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਤੋਂ ਇਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਇਕ ਬਲਾਕ ਸੰਮਤੀ ਮੈਂਬਰ ਨੂੰ ਪੀ.ਓ. ਦੇ ਦੋਸ਼ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਰੋਸ 'ਚ ਕਾਂਗਰਸ ਪਾਰਟੀ ਨੇ ਪੁਲਿਸ ਅਤੇ ਸਰਕਾਰ ਦੀ ਕਥਿਤ ਧੱਕੇਸਾਹੀ ਖ਼ਿਲਾਫ਼ ਬੁੱਧਵਾਰ ਨੂੰ ਥਾਣਾ ਨਕੋਦਰ ਮੂਹਰੇ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਅੱਜ ਵੀ ਚੋਣ ਸਮੇਂ ਰੋਸ ਪ੍ਰਦਰਸ਼ਨ ਦਾ ਮਾਹੌਲ ਰਿਹਾ | ਐਸ.ਡੀ.ਐਮ. ਨਕੋਦਰ ਸਿਮਰਨਜੀਤ ਸਿੰਘ ਦੀ ਅਗਵਾਈ 'ਚ ਹੋਣ ਵਾਲੀ ਇਹ ਚੋਣ ਕੋਰਮ ਪੂਰਾ ਨਾ ਹੋਣ ਕਰ ਕੇ ਮੁਲਤਵੀ ਕੀਤੀ ਗਈ | ਇਸ ਬਾਰੇ ਐਸ.ਡੀ.ਐਮ. ਨਕੋਦਰ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਚੋਣ ਵੇਲੇ ਕੋਰਮ ਪੂਰਾ ਨਹੀਂ ਸੀ ਜਿਸ ਕਰੇ ਅੱਜ ਇਹ ਚੋਣ ਮੁਲਤਵੀ ਕੀਤੀ ਗਈ ਹੈ ਤੇ ਸ਼ੁੱਕਰਵਾਰ ਮਿਤੀ 06 ਮਾਰਚ ਦੁਪਹਿਰ ਇਕ ਵਜੇ ਇਹ ਚੋਣ ਕੀਤੀ ਜਾਵੇਗੀ | ਇਸ ਚੋਣ ਨੂੰ ਲੈ ਕੇ ਧਰਨੇ ਤੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਸਵੇਰੇ ਹੀ ਪੁਲਿਸ ਦਾ ਭਾਰੀ ਗਿਣਤੀ 'ਚ ਪ੍ਰਬੰਧ ਕੀਤਾ ਗਿਆ ਸੀ | ਬੀ.ਡੀ.ਪੀ.ਓ. ਦਫ਼ਤਰ ਮੂਹਰੇ ਅਤੇ ਆਉਣ ਵਾਲੇ ਰਸਤੇ ਬੈਰੀਗੇਟ ਲਾ ਕੇ ਰੋਕੇ ਗਏ ਸਨ ਕਿਸੇ ਵੀ ਚਾਰ ਪਹੀਆ ਵਾਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ | ਚੋਣ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡਾ. ਨਵਜੋਤ ਦਾਹੀਆ ਹਲਕਾ ਨਕੋਦਰ ਇੰਚਾਰਜ ਕਾਂਗਰਸ, ਬਸਪਾ ਆਗੂ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਪੁੱਜੇ ਸਨ | ਪਰ ਕਾਂਗਰਸ ਪਾਰਟੀ ਦੇ ਇਕ ਮੈਂਬਰ ਦੀ ਗਿ੍ਫ਼ਤਾਰੀ ਅਤੇ ਇਕ ਹੋਰ ਮੈਂਬਰ ਨੂੰ ਜਿਸ 'ਤੇ ਮੁਕੱਦਮਾ ਦਰਜ ਸੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਨਾਲ ਪੁਲਿਸ ਨੂੰ ਗੇਟ ਬੰਦ ਕਰਨਾ ਪਿਆ | ਮੁਲਤਵੀ ਹੋਣ ਇਸ ਚੋਣ ਬਾਰੇ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਵਿਰੋਧੀ ਆਪਣੀ ਹਾਰ ਨੂੰ ਵੇਖਦਿਆਂ ਮੈਦਾਨ ਛੱਡ ਗਏ ਹਨ, ਉਨ੍ਹਾਂ ਕੋਲ ਜਿੱਤ ਲਈ ਬਹੁਮਤ ਹੈ ਤੇ ਇਕ ਕਾਂਗਰਸ ਪਾਰਟੀ ਦਾ ਬਲਾਕ ਸੰਮਤੀ ਮੈਂਬਰ ਨੇ ਤਾਂ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਲਈ ਹੈ | ਕਾਂਗਰਸ ਪਾਰਟੀ ਦੇ ਇਕ ਬਲਾਕ ਸੰਮਤੀ ਮੈਂਬਰ ਜੋ ਪੀ.ਓ. ਹੁੰਦੇ ਵੀ ਚੋਣ ਜਿੱਤ ਗਿਆ ਹੈ ਤੇ ਪੁਲਿਸ ਨੇ ਉਸ ਨੂੰ ਹੁਣ ਗਿ੍ਫ਼ਤਾਰ ਕੀਤਾ | ਚੋਣ ਤੋਂ ਪਹਿਲਾਂ ਪੁਲਿਸ ਉਸ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ | ਇਸ ਪ੍ਰਸ਼ਨ ਸੰਬੰਧੀ ਵਿਧਾਇਕਾ ਮੈਡਮ ਮਾਨ ਨੇ ਕਿਹਾ ਕਿ ਇਹ ਪੁਲਿਸ ਦੀ ਨੈਗਲੀਜੈਂਸੀ ਹੈ | ਅਸੀਂ ਤਾਂ ਕਿਸੇ ਨੂੰ ਵੀ ਚੋਣ ਲੜਣ ਲਈ ਨਹੀਂ ਰੋਕਿਆ ਸੀ | ਡਾ. ਨਵਜੋਤ ਦਾਹੀਆ ਨੇ ਅੱਜ ਦੀ ਚੋਣ ਨਾ ਹੋਣ ਸੰਬੰਧੀ ਕਿਹਾ ਕਿ ਉਹ ਅਤੇ ਬਸਪਾ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਚੋਣ 'ਚ ਹਿੱਸਾ ਲੈਣ ਲਈ ਆਏ ਸਨ ਪਰ ਸਾਡੇ ਇਕ ਮੈਂਬਰ ਨੂੰ ਗਿ੍ਫ਼ਤਾਰ ਕਰਨ ਅਤੇ ਇਕ ਮੈਂਬਰ ਨੂੰ ਜਿਸ 'ਤੇ ਪਰਚਾ ਦਰਜ ਕੀਤਾ ਗਿਆ ਹੈ ਉਸ ਨੂੰ ਅੰਦਰ ਨਾ ਜਾਣ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਸਰਾਸਰ ਲੋਕਤੰਤਰ ਦੀ ਉਲੰਘਣਾ ਹੈ ਤੇ ਲੋਕਤੰਤਰ ਦੀਆਂ ਮਰਿਆਦਾਵਾਂ ਨੂੰ ਕੁਚਲਿਆ ਗਿਆ ਹੈ | ਹੁਣ ਸ਼ੁੱਕਰਵਾਰ 06 ਮਾਰਚ ਨੂੰ ਹੋਣ ਵਾਲੀ ਇਸ ਚੋਣ ਵੱਲ ਤਿੰਨੋ ਰਾਜਨੀਤਿਕ ਪਾਰਟੀਆਂ ਦੀ ਨਜ਼ਰ ਹੈ ਤੇ ਆਪਣੀ-ਆਪਣੀ ਜਿੱਤ ਲਈ ਕਮਰਕੱਸੀ ਹੋਈ ਹੈ |

ਪਿਛਲੀ ਖ਼ਬਰ ਵਪਾਰੀ ਅਡਵਾਂਸ ਟੈਕਸ ਦਾ ਭੁਗਤਾਨ 15 ਮਾਰਚ ਤਾਈਾ ਕਰਨ ਲਈ ਯਤਨਸ਼ੀਲ ਹੋਣ-ਇਨਕਮ ਟੈਕਸ ਵਿਭਾਗ ਜਲੰਧਰ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਦੂਜਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।