10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਦਾ ਐਲਾਨ ਜਲਦ ਹੀ

ਅਜੀਤ ਡੈਸਕ 06-03-2026
ਆਦਮਪੁਰ, 5 ਮਾਰਚ (ਰਮਨ ਦਵੇਸਰ)-ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਦਾ ਐਲਾਨ ਜਲਦ ਹੀ ਹੋ ਸਕਦਾ ਹੈ | ਸੂਤਰਾਂ ਦੀ ਮੰਨੀਏ ਤਾਂ ਇਸ ਦੀ ਘੋਸ਼ਣਾ ਜਲਦ ਹੋ ਸਕਦੀ ਹੈ ਇਹ ਵੀ ਸੁਣਨ 'ਚ ਆ ਰਿਹਾ ਹੈ ਕਿ ਇਹ ਬਲਾਕ ਸੰਮਤੀ ਚੇਅਰਮੈਨ ਦੀ ਸੀਟ ਜਨਰਲ ਹੋ ਸਕਦੀ ਹੈ | ਇਹ ਤਾਂ ਤੈਅ ਹੈ ਕਿ ਬਲਾਕ ਸੰਮਤੀ ਆਦਮਪੁਰ ਦਾ ਚੇਅਰਮੈਨ ਆਪ ਪਾਰਟੀ ਦਾ ਹੀ ਬਣਾਇਆ ਜਾਵੇਗਾ | ਇਹ ਹੁਣ ਕੁੱਝ ਹੀ ਦਿਨਾਂ ਵਿੱਚ ਪਤਾ ਚੱਲੇਗਾ ਕਿ ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਦਾ ਤਾਜ ਕਿਸਦੇ ਸਿਰ ਸੱਜਦਾ ਹੈ | ਆਦਮਪੁਰ ਬਲਾਕ ਸੰਮਤੀ ਦੀਆਂ ਚੌਣਾਂ 14 ਦਸੰਬਰ ਨੂੰ ਹੋਈਆਂ ਸਨ ਅਤੇ 17 ਦਸੰਬਰ ਨੂੰ ਇਸਦੇ ਨਤੀਜੇ ਆਏ ਸਨ | ਜਿਸ ਵਿੱਚ ਆਪ ਪਾਰਟੀ 25 ਬਲਾਕ ਸੰਮਤੀ ਵਿੱਚੋ 18 ਵਿੱਚ ਜੇਤੂ ਰਹੀ ਸੀ ਜਦ ਕਿ 5 ਕਾਂਗਰਸ 1 ਬਸਪਾ ਤੇ 1 ਵਿੱਚ ਅਕਾਲੀ ਜੇਤੂ ਰਹੇ ਸਨ |
ਪਿਛਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਅਧਿਆਪਕਾਂ ਦੀ ਤਨਖ਼ਾਹ ਲਈ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਹੋਲਾ ਮਹੱਲਾ ਲੰਗਰ ਅਸਥਾਨ ਪਿੰਡ ਤੂਰਾਂ ਵਿਖੇ ਲੰਗਰ 2 ਫਰਵਰੀ ਤੋਂ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।