11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੋਕਾਂ ਨੇ ਉਤਸ਼ਾਹ ਨਾਲ ਹੋਲੀ ਮਨਾਈ, ਹਰ ਪਾਸੇ ਬਿਖਰਿਆ ਰੰਗ

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਸ਼ੈਲੀ)-ਜਲੰਧਰ ਵਾਸੀਆਂ ਨੇ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ | ਕੁਝ ਛੋਟੀਆਂ-ਮੋਟੀਆਂ ਲੜਾਈਆਂ ਨੂੰ ਛੱਡ ਕੇ, ਸ਼ਹਿਰ ਸ਼ਾਂਤੀਪੂਰਨ ਰਿਹਾ, ਅਤੇ ਹੋਲੀ ਦੌਰਾਨ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰਖਦੇ ਹੋਏ ਲੋਕਾਂ ਨੇ ਇੱਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਈ | ਹੋਲੀ ਦਾ ਤਿਉਹਾਰ ਵਿਸ਼ੇਸ਼ ਮਹੱਤਵ ਰੱਖਦਾ ਹੈ | ਇਸ ਤਿਉਹਾਰ ਨਾਲ ਕਈ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਹਨ, ਜਿਨ੍ਹਾਂ 'ਚੋਂ ਭਗਤ ਪ੍ਰਹਿਲਾਦ ਦੀ ਕਹਾਣੀ ਮਸ਼ਹੂਰ ਹੈ | ਹੋਲੀ ਵਾਲੇ ਦਿਨ, ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਇੱਕ-ਦੂਜੇ ਨਾਲ ਪਿਆਰ ਨਾਲ ਹੋਲੀ ਖੇਡੀ ਅਤੇ ਰੰਗ ਲਗਾਕੇ ਹੋਲੀ ਦੀ ਵਧਾਈ ਦਿੱਤੀ | ਇਸ਼ ਦੌਰਾਨ ਬੱਚਿਆਂ ਨੇ ਗੁਲਾਲ ਦੇ ਨਾਲ ਨਾਲ ਪਾਣੀ ਦਾ ਵੀ ਇਸਤੇਮਾਲ ਕੀਤਾ | ਬੱਚਿਆਂ ਨੇ ਪਿਚਕਾਰੀਅ ਾਂ ਅਤੇ ਗੁਬਾਰਿਆਂ ਨਾਲ ਇਕ ਦੂਜੇ 'ਤੇ ਪਾਣੀ ਸੁੱਟਿਆ | ਹੋਲੀ ਦੇ ਤਿਉਹਾਰ ਦੌਰਾਨ ਸੜਕਾਂ ਦੇ ਖਿਲਰੇ ਰੰਗ ਨਾਲ ਸਾਰੀ ਧਰਤੀ ਵੀ ਰੰਗੀਨ ਲੱਗਣ ਲੱਗ ਪਈ | ਇਸੇ ਤਰ੍ਹਾਂ ਸ਼ਹਿਰ ਦੇ ਹੋਟਲਾਂ 'ਚ ਵੀ ਹੋਲੀ ਨੂੰ ਲੈਕੇ ਕਈ ਸੰਸਥਾਵਾਂ ਵਲੋਂ ਸਮਾਰੋਹ ਕਰਵਾਏ ਗਏ |
ਪਿਛਲੀ ਖ਼ਬਰ ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਅਗਲੀ ਖ਼ਬਰ ਫਿਲੌਰ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।