12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਫਿਲੌਰ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਵਿਅਕਤੀ ਦੀ ਮੌਤ

ਅਜੀਤ ਡੈਸਕ 06-03-2026
ਫਿਲੌਰ, 5 ਮਾਰਚ (ਵਿਪਨ ਗੈਰੀ)-ਸਥਾਨਕ ਸਿਵਲ ਹਸਪਤਾਲ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਮਗਰੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਟਾਫ਼ 'ਤੇ ਅਣਗਹਿਲੀ ਦੇ ਦੋਸ਼ ਲਾਏ ਹਨ | ਮਾਮਲੇ ਸਬੰਧੀ ਮਿ੍ਤਕ ਦੇ ਭਰਾ ਰਿਸ਼ੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਕਾਸ ਉਰਫ਼ ਵਿੱਕੀ ਜੋ ਸਵੇਰੇ ਕਬੂਤਰ ਉਡਾਉਣ ਲਈ ਤੀਜੀ ਮੰਜ਼ਿਲ 'ਤੇ ਚੜਿ੍ਹਆ ਸੀ ਤੇ ਕਿਸੇ ਕਾਰਨ ਉੱਪਰੋਂ ਡਿੱਗ ਗਿਆ ਤੇ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ | ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਵੇਂ ਹੀ ਹਸਪਤਾਲ ਦੇ ਸਟਾਫ਼ ਨੇ ਉਸ ਦੇ ਟੀਕਾ ਲਗਾਇਆ ਉਸ ਦੀ ਮੌਤ ਹੋ ਗਈ | ਉਨ੍ਹਾਂ ਹਸਪਤਾਲ ਸਟਾਫ਼ 'ਤੇ ਦੋਸ਼ ਲਗਾਏ ਕਿ ਉਨ੍ਹਾਂ ਦੇ ਟੀਕੇ ਲੱਗਣ ਮਗਰੋਂ ਉਸ ਦੀ ਮੌਤ ਹੋਈ ਹੈ | ਇਸੇ ਦੌਰਾਨ ਮੌਕੇ 'ਤੇ ਪੁੱਜੇ ਜਰਨੈਲ ਫਿਲੌਰ ਅਤੇ ਗੋਲਡੀ ਨਾਹਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ | ਉਕਤ ਮਾਮਲੇ ਨੂੰ ਲੈ ਕਿ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਹਸਪਤਾਲ ਵਿਚ ਧਰਨਾ ਪ੍ਰਦਰਸ਼ਨ ਵੀ ਕੀਤਾ |ਉਧਰੋਂ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕੀ ਪਰਿਵਾਰਕ ਮੈਂਬਰਾਂ ਦੇ ਬਿਆਨ ਮੁਤਾਬਿਕ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਮੌਤ ਦਾ ਅਸਲ ਕਾਰਨ ਸਾਹਮਣੇ ਆਵੇਗਾ |ਜਦ ਕੀ ਹਸਪਤਾਲ ਦੇ ਸਟਾਫ਼ ਨੇ ਦਸਿਆ ਕੀ ਮਿ੍ਤਕ ਨੂੰ ਉਲਟੀ ਆਈ ਸੀ ਜੋ ਉਹ ਦੁਬਾਰਾ ਅੰਦਰ ਲੈ ਗਿਆ ਜੋ ਉਸ ਦੇ ਫੇਫੜਿਆਂ ਵਿਚ ਚਲੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਜਦ ਹਸਪਤਾਲ ਦੇ ਐੱਸ ਐਮ ਓ ਡਾ. ਸੁਨੀਤਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਨਹੀ ਚੁੱਕਿਆ |
ਪਿਛਲੀ ਖ਼ਬਰ ਲੋਕਾਂ ਨੇ ਉਤਸ਼ਾਹ ਨਾਲ ਹੋਲੀ ਮਨਾਈ, ਹਰ ਪਾਸੇ ਬਿਖਰਿਆ ਰੰਗ ਅਗਲੀ ਖ਼ਬਰ 10 ਤੋਂ ਬਾਅਦ ਨਗਰ ਨਿਗਮ ਸ਼ੁਰੂ ਕਰੇਗਾ ਨਵੀਆਂ ਸੜਕਾਂ ਬਣਾਉਣ ਦਾ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।