05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਨਿਲ ਸੱਚਰ ਹੋਲਸੇਲ ਕੱਪੜਾ ਟੈਕਸਟਾਈਲ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਬਣੇ

ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਸ਼ਿਵ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਪੀਰ ਬੋਦਲਾ ਬਾਜ਼ਾਰ ਜਲੰਧਰ ਵਿਖੇ ਥੋਕ ਕੱਪੜਾ ਵਪਾਰੀਆਂ ਦੀ ਮੀਟਿੰਗ ਹੋਈ ਜਿਸ ਵਿਚ ਸਮੂਹ ਥੋਕ ਕੱਪੜਾ ਵਪਾਰੀਆਂ ਨੇ ਸ਼ਮੂਲੀਅਤ ਕੀਤੀ | ਤਿੰਨ ਸੌ ਦੇ ਕਰੀਬ ਕੱਪੜਾ ਵਪਾਰੀਆਂ ਨੇ ਸਰਬਸੰਮਤੀ ਨਾਲ ਸ੍ਰੀ ਅਨਿਲ ਸੱਚਰ ਨੂੰ ਹੋਲਸੇਲ ਕੱਪੜਾ ਐਸੋਸੀਏਸ਼ਨ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਸਮੂਹ ਥੋਕ ਕੱਪੜਾ ਵਪਾਰੀਆਂ ਨੇ ਅਨਿਲ ਸੱਚਰ ਨੂੰ ਵਧਾਈ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਉੱਘੇ ਕੱਪੜਾ ਵਪਾਰੀ ਤੇ ਵਿਧਾਇਕ ਰਮਨ ਅਰੋੜਾ, ਰਾਜ ਕੁਮਾਰ, ਬਲਦੇਵ ਬੱਲੀ, ਸੁਭਾਸ਼ ਸਿੱਕਾ, ਪਵਨ ਚਾਵਲਾ, ਗੁਰਮੀਤ ਸਿੰਘ, ਨਰਬੀਰ ਸਿੰਘ, ਹਰਜਿੰਦਰ ਸਿੰਘ, ਲਵਲੀਨ ਸਿੰਘ, ਪਰਮਜੀਤ ਸਿੰਘ, ਗਗਨ ਭਗਤ, ਅਜੈ ਕੁਮਾਰ, ਅਸ਼ਵਨੀ ਗੁਪਤਾ, ਹਰੀਸ਼ ਅਰੋੜਾ, ਰਾਜੀਵ ਦੁੱਗਲ, ਪਵਨ ਕੁਮਾਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਕਰਤਾਰਪੁਰ ਹਲਕੇ ਦੇ ਕਈ ਭਾਜਪਾ ਆਗੂ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਜਿੰਮਖਾਨਾ ਕਲੱਬ ਜਲੰਧਰ ਦੀ ਏ.ਜੀ.ਐਮ. 14 ਮਾਰਚ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।