05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਰਤਾਰਪੁਰ ਹਲਕੇ ਦੇ ਕਈ ਭਾਜਪਾ ਆਗੂ ਕਾਂਗਰਸ 'ਚ ਸ਼ਾਮਿਲ

ਅਜੀਤ ਡੈਸਕ 22-02-2026
ਹਲਕਾ ਇੰਚਾਰਜ ਐੱਸ. ਐੱਸ. ਪੀ. (ਸੇਵਾ-ਮੁਕਤ) ਰਜਿੰਦਰ ਸਿੰਘ ਵਲੋਂ ਸਵਾਗਤ
ਜਲੰਧਰ/ਕਰਤਾਰਪੁਰ 21 ਫਰਵਰੀ (ਜਸਪਾਲ ਸਿੰਘ, ਜਨਕ ਰਾਜ ਗਿੱਲ)- ਕਰਤਾਰਪੁਰ ਹਲਕੇ 'ਚ ਕਾਂਗਰਸ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਵੱਡੀ ਗਿਣਤੀ ਭਾਜਪਾ ਆਗੂਆਂ ਨੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਹ ਭਾਜਪਾ ਆਗੂ ਕਰਤਾਰਪੁਰ ਸ਼ਹਿਰੀ ਕਾਂਗਰਸੀ ਲੀਡਰਸ਼ਿਪ ਸ੍ਰੀ ਨਰੇਸ਼ ਗੋਰਾ ਪ੍ਰਧਾਨ ਕਾਂਗਰਸ ਸੇਵਾ ਦਲ ਜਲੰਧਰ, ਸ੍ਰੀ ਬਾਲ ਕਿ੍ਸ਼ਨ ਬਾਲੀ ਕੌਂਸਲਰ ਮੀਤ ਪ੍ਰਧਾਨ, ਜਲੰਧਰ ਦਿਹਾਤੀ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਮੈਡਮ ਰੇਨੂ ਸੇਠ, ਕਰਤਾਰਪੁਰ ਸ਼ਹਿਰੀ ਦੀ ਮਹਿਲਾ ਪ੍ਰਧਾਨ ਸ੍ਰੀਮਤੀ ਹਰਬੰਸ ਕੌਰ, ਹੈਪੀ ਢਾਂਡਾ ਜਨਰਲ ਸੈਕਟਰੀ, ਪੱਪੂ ਪ੍ਰਧਾਨ ਤੇ ਪਰਵੀਨ ਆਰੀਆ ਨਗਰ ਦੀ ਮਿਹਨਤ ਤੇ ਪ੍ਰੇਰਨਾ ਨਾਲ ਕਾਂਗਰਸ 'ਚ ਸ਼ਾਮਿਲ ਹੋਏ | ਇਸ ਮੌਕੇ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਭਾਜਪਾ ਆਗੂਆਂ 'ਚ ਪਰਾਂਸੂ ਸੰਗਰ, ਪਿਊਸ਼ ਸਾਗਰ, ਕੇਸ਼ਵ, ਦਲਬੀਰ, ਯੁਵਰਾਜ, ਕੁਲਦੀਪ, ਅੰਸ, ਅਮਿਤ, ਗਗਨ, ਵਰਨ ਲਾਹੌਰੀਆ, ਰੋਹਿਤ, ਰਿਪਨ ਤੇ ਲਵ ਆਦਿ ਸ਼ਾਮਿਲ ਹਨ | ਇਨ੍ਹਾਂ ਭਾਜਪਾ ਆਗੂਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਐੱਸ. ਐੱਸ. ਪੀ. (ਸੇਵਾ ਮੁਕਤ) ਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਕਾਂਗਰਸ 'ਚ ਸ਼ਾਮਿਲ ਹੋਏ ਇਨ੍ਹਾਂ ਭਾਜਪਾ ਆਗੂਆਂ ਦਾ ਸਵਾਗਤ ਕਰਦੇ ਹੋਏ ਐੱਸ. ਐੱਸ. ਪੀ. ਰਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀ ਪਾਰਟੀ 'ਚ ਸ਼ਮੂਲੀਅਤ ਨਾਲ ਕਰਤਾਰਪੁਰ ਹਲਕੇ 'ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਪਾਰਟੀ 'ਚ ਸ਼ਾਮਿਲ ਹੋਏ ਆਗੂਆਂ ਨੂੰ ਪਾਰਟੀ 'ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਆਗੂਆਂ ਦੀ ਮਿਹਨਤ ਨਾਲ ਕਰਤਾਰਪੁਰ ਸ਼ਹਿਰ ਵਿੱਚੋਂ ਕਾਂਗਰਸ ਪਾਰਟੀ ਵੱਡੀ ਪੱਧਰ 'ਤੇ ਲੀਡ ਕਰੇਗੀ ਅਤੇ ਸਾਲ 2027 'ਚ ਕਾਂਗਰਸ ਦੀ ਸਰਕਾਰ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਪਾਰਟੀ ਹੈ, ਜੋ ਸਾਰੇ ਵਰਗਾਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਛੋਟੇ ਵੱਡੇ ਦੁਕਾਨਦਾਰਾਂ ਤੇ ਮੁਲਾਜ਼ਮ ਵਰਗ ਦੀ ਭਲਾਈ ਤੇ ਬਿਹਤਰੀ ਲਈ ਕੰਮ ਕਰਦੀ ਹੈ |

ਪਿਛਲੀ ਖ਼ਬਰ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਨੂੰ ਫਿਰੌਤੀ ਦੇ ਮਾਮਲੇ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਪੁਲਿਸ ਅਗਲੀ ਖ਼ਬਰ ਅਨਿਲ ਸੱਚਰ ਹੋਲਸੇਲ ਕੱਪੜਾ ਟੈਕਸਟਾਈਲ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।