22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਨਸ਼ੇ ਦੀ ਹਾਲਤ 'ਚ ਬੇਸੁੱਧ ਮਿਲੀ ਲੜਕੀ

ਅਜੀਤ ਡੈਸਕ 20-02-2026
ਜਲੰਧਰ, 19 ਫਰਵਰੀ (ਸ਼ੈਲੀ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕੁੜੀ ਨਸ਼ੇ ਦੀ ਹਾਲਤ ਵਿੱਚ ਸੜਕ ਕਿਨਾਰੇ ਬੈਠੀ ਦਿਖਾਈ ਦੇ ਰਹੀ ਹੈ, ਜਿਸ ਦੇ ਹੱਥਾਂ 'ਤੇ ਟੀਕੇ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ | ਔਰਤ ਦੀ ਹਾਲਤ ਅਜਿਹੀ ਹੈ ਕਿ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਸਕਦੀ | ਇਹ ਵੀਡੀਓ ਜਲੰਧਰ ਦੇ ਦਿਲਬਾਗ ਨਗਰ ਦੀ ਦੱਸੀ ਜਾ ਰਹੀ ਹੈ | ਸੜਕ ਦੇ ਕਿਨਾਰੇ ਬੇਹੋਸ਼ ਪਈ ਕੁੜੀ ਨੂੰ ਦੇਖ ਕੇ ਰਾਹਗੀਰ ਹੈਰਾਨ ਰਹਿ ਗਏ | ਚਸ਼ਮਦੀਦਾਂ ਅਨੁਸਾਰ ਕੁੜੀ ਦੀ ਹਾਲਤ ਬਹੁਤ ਗੰਭੀਰ ਸੀ | ਉਸ ਦੇ ਹੱਥਾਂ 'ਤੇ ਟੀਕੇ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ | ਉਹ ਇਸ ਹਾਲਤ ਵਿੱਚ ਸਾਫ਼-ਸਾਫ਼ ਬੋਲਣ ਤੋਂ ਅਸਮਰੱਥ ਸੀ | ਲੋਕਾਂ ਨੂੰ ਦੇਖ ਕੇ ਉਹ ਕਿਸੇ ਤਰ੍ਹਾਂ ਉਥੋਂ ਚਲੀ ਗਈ |
ਪਿਛਲੀ ਖ਼ਬਰ ਸਕੂਲਾਂ ਤੇ ਹਸਪਤਾਲਾਂ ਨੇੜੇ ਲਾਊਡਸਪੀਕਰਾਂ 'ਤੇ ਪਾਬੰਦੀ ਦੇ ਹੁਕਮ ਅਗਲੀ ਖ਼ਬਰ ਚੰਦਨ ਨਗਰ ਅੰਡਰ-ਪਾਸ ਦੇ ਸ਼ਿਵ ਨਗਰ ਵਾਲੇ ਪਾਸੇ ਮੁੜ ਟੁੱਟਿਆ ਗਾਰਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।