22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਚੰਦਨ ਨਗਰ ਅੰਡਰ-ਪਾਸ ਦੇ ਸ਼ਿਵ ਨਗਰ ਵਾਲੇ ਪਾਸੇ ਮੁੜ ਟੁੱਟਿਆ ਗਾਰਡਰ

ਅਜੀਤ ਡੈਸਕ 20-02-2026
ਜਲੰਧਰ, 19 ਫਰਵਰੀ (ਸ਼ਿਵ)- ਚੰਦਨ ਨਗਰ ਅੰਡਰ ਪਾਸ ਦੇ ਸ਼ਿਵ ਨਗਰ ਵਾਲੇ ਪਾਸੇ ਗਾਰਡਰ ਟੁੱਟਣ ਕਰਕੇ ਉੱਥੇ ਇੱਕ ਗੱਡੀ ਫਸ ਗਈ ਜਿਸ ਕਰਕੇ ਕਾਫੀ ਸਮੇਂ ਤੱਕ ਟ੍ਰੈਫਿਕ ਪ੍ਰਭਾਵਿਤ ਰਿਹਾ | ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇੱਕ ਸ਼ਿਵ ਨਗਰ ਵਾਲੇ ਪਾਸੇ ਇੱਕ ਗੱਡੀ ਵੱਲੋਂ ਗਾਰਡਰ ਤੋੜ ਦਿੱਤਾ ਗਿਆ ਸੀ ਤਾਂ ਇਹ ਗਾਰਡਰ ਉਸ ਵੇਲੇ ਦਾ ਲਟਕ ਰਿਹਾ ਸੀ | ਅੱਜ ਇਸ ਪਾਸੇ ਗੱਡੀ ਲਟਕ ਰਹੇ ਗਾਰਡਰ ਵਿਚ ਫਸ ਗਈ | ਇਸ ਦਾ ਪਤਾ ਲੱਗਣ 'ਤੇ ਮੌਕੇ 'ਤੇ ਪੁਲਿਸ ਕਰਮਚਾਰੀ ਪੁੱਜੇ ਜਿਨ੍ਹਾਂ ਨੇ ਇਸ ਗੱਡੀ ਨੂੰ ਕਢਾਉਣ ਲਈ ਯਤਨ ਕੀਤੇ | ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਅੰਡਰ ਪਾਸ ਵਿਚ ਵੱਡੀਆਂ ਗੱਡੀਆਂ ਦੇ ਜਾਣ ਤੋਂ ਰੋਕਣ ਲਈ ਸ਼ਿਵ ਨਗਰ ਤੇ ਗਾਜੀਗੁੱਲਾ ਵਾਲੇ ਪਾਸੇ ਗਾਰਡਰ ਲਗਾਏ ਗਏ ਹਨ ਪਰ ਕਈ ਉੱਚੀਆਂ ਗੱਡੀਆਂ ਵੱਲੋਂ ਇਸ ਅੰਡਰ ਪਾਸ ਵੱਲ ਜਾਣ ਲਈ ਲੋਹੇ ਦੇ ਗਾਰਡਰ ਤੋੜ ਦਿੱਤੇ ਜਾਂਦੇ ਹਨ ਜਿਸ ਕਰਕੇ ਟ੍ਰੈਫਿਕ ਜਾਮ ਹੋ ਜਾਂਦਾ ਹੈ | ਲੋਕਾਂ ਨੇ ਮੰਗ ਕੀਤੀ ਕਿ ਜਬਰੀ ਉੱਚੀਆਂ ਗੱਡੀਆਂ ਲੰਘਾਉਣ ਤੇ ਗਾਰਡਰ ਤੋੜਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ |
ਪਿਛਲੀ ਖ਼ਬਰ ਨਸ਼ੇ ਦੀ ਹਾਲਤ 'ਚ ਬੇਸੁੱਧ ਮਿਲੀ ਲੜਕੀ ਅਗਲੀ ਖ਼ਬਰ ਮਯੰਕ ਕੇਸ਼ਵ ਨੇ ਸ਼ੂਟਿੰਗ 'ਚ ਭਾਰਤੀ ਟੀਮ ਲਈ ਟਰਾਇਲ ਕੁਆਲੀਫਾਈ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।