ਫਗਵਾੜਾ, 19 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪੰਜਾਬ ਚੇਤਨਾ ਮੰਚ ਵਲੋਂ ਪ੍ਰਸਿੱਧ ਲੇਖਕ ਤੇ ਪੱਤਰਕਾਰ ਐੱਸ. ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮੈਰੀਕਨ ਡਰੀਮਜ਼' ਦਾ ਰਿਲੀਜ਼ ਸਮਾਗਮ 24 ਫਰਵਰੀ ਦਿਨ ਮੰਗਲਵਾਰ ਨੂੰ ਸ਼ਾਮ 3 ਵਜੇ ਰਾਇਲ ਕੋਰਟ ਹੋਟਲ ਜੋਤੀ ਚੌਕ ਜਲੰਧਰ ਵਿਖੇ ਹੋਵੇਗਾ | ਸਮਾਗਮ ਦੇ ਮੁੱਖ ਮਹਿਮਾਨ ਐਸ.ਪੀ. ਮਨੀਸ਼ ਤਿਵਾੜੀ ਹੋਣਗੇ ਜਦਕਿ ਐਮ.ਪੀ. ਰਾਜ ਕੁਮਾਰ ਚੱਬੇਵਾਲ, ਦੀਪਕ ਬਾਲੀ ਸਲਾਹਕਾਰ ਪੰਜਾਬ ਸਰਕਾਰ, ਬਹਾਦਰ ਸਿੰਘ ਯੂ.ਐੱਸ.ਏ., ਅਮੋਲਕ ਸਿੰਘ ਗਾਖਲ ਯੂ.ਐਸ.ਏ. ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ | ਪਿ੍ੰ: ਗੁਰਮੀਤ ਸਿੰਘ ਪਲਾਹੀ ਜਥੇਬੰਦ ਸਕੱਤਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਵਰਿਆਮ ਸਿੰਘ ਸੰਧੂ, ਲਖਵਿੰਦਰ ਸਿੰਘ ਜੌਹਲ ਤੇ ਸਤਨਾਮ ਸਿੰਘ ਮਾਣਕ ਕਰਨਗੇ | ਉੱਘੇ ਲੇਖਕ, ਪੱਤਰਕਾਰ, ਪੰਜਾਬੀ ਪ੍ਰੇਮੀ ਸਮਾਗਮ 'ਚ ਸ਼ਾਮਲ ਹੋਣਗੇ |