24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

- ਮਾਮਲਾ ਭੋਗਪੁਰ ਵਿਖੇ ਲੱਗ ਰਹੇ ਸੀ.ਐਨ.ਜੀ. ਪਲਾਂਟ ਦਾ- ਭੋਗਪੁਰ ਵਾਸੀਆਂ ਨੇ ਵਿਧਾਇਕ ਸੁਖਵਿੰਦਰ ਕੋਟਲੀ ਦੀ ਅਗਵਾਈ 'ਚ ਲਗਾਇਆ ਧਰਨਾ

ਅਜੀਤ ਡੈਸਕ 20-02-2026
ਭੋਗਪੁਰ, 19 ਫਰਵਰੀ (ਕਮਲਜੀਤ ਸਿੰਘ ਡੱਲੀ)- ਅੱਜ ਚੜ੍ਹਦੀ ਸਵੇਰ ਭੋਗਪੁਰ ਵਾਸੀਆਂ ਵੱਲੋਂ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਸੀ.ਐਨ.ਜੀ. ਪਲਾਂਟ ਨੂੰ ਜਾ ਰਹੇ ਵੱਡੇ ਕੰਟੇਨਰਾਂ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸ ਦਾ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਦੇਖਦੇ-ਦੇਖਦੇ ਆਸ ਪਾਸ ਦੇ ਪਿੰਡਾਂ ਵਿੱਚੋਂ ਅਨਾਊਾਸਮੈਂਟਾਂ ਹੋ ਗਈਆਂ ਤੇ ਲੋਕੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਲੱਗ ਪਏ ਹਨ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਭੋਗਪੁਰ ਵਿਖੇ ਸੀ.ਐਨ.ਜੀ. ਪਲਾਂਟ ਨਹੀਂ ਲੱਗਣ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਇਲਾਕੇ ਨੂੰ ਸਰੀਰਕ ਤੌਰ 'ਤੇ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ | ਇਸ ਮੌਕੇ ਡੀ.ਐੱਸ.ਪੀ. ਰਜੀਵ ਕੁਮਾਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ | ਇਸ ਮੌਕੇ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਤੇ ਭੋਗਪੁਰ ਤੇ ਮੋਗਾ ਪਿੰਡ ਦੀਆਂ ਔਰਤਾਂ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਧੱਕਾ-ਮੁੱਕੀ ਕੀਤੀ ਗਈ ਪਰ ਸਾਰੇ ਧਰਨਾਕਾਰੀਆਂ ਵਲੋਂ ਅਨੁਸ਼ਾਸਨ ਦਾ ਸਬੂਤ ਦਿੰਦਿਆਂ ਸ਼ਾਂਤਮਈ ਢੰਗ ਨਾਲ ਧਰਨੇ ਨੂੰ ਨੇਪਰੇ ਚਾੜਿ੍ਹਆ ਗਿਆ | ਸੀ.ਐਨ.ਜੀ. ਪਲਾਂਟ ਲੱਗਣ ਦੇ ਵਿਰੋਧ 'ਚ ਅੱਜ ਭੋਗਪੁਰ ਦੀ ਸਾਰੀ ਮਾਰਕੀਟ ਦੁਕਾਨਦਾਰਾਂ ਵੱਲੋਂ ਬੰਦ ਕਰ ਦਿੱਤੀ ਗਈ ਹੈ | ਇਸ ਮੌਕੇ ਬਾਅਦ ਦੁਪਹਿਰ ਪੁਲਿਸ ਤੇ ਧਰਨਾਕਾਰੀਆਂ 'ਚ ਇਸ ਗੱਲ ਤੇ ਸਹਿਮਤੀ ਬਾਣੀ ਕਿ 5 ਮਾਰਚ ਦੇ ਹਾਈਕੋਰਟ ਵਿਚ ਚੱਲ ਰਹੇ ਕੇਸ ਦੀ ਤਰੀਕ ਦੇ ਫੈਸਲੇ ਤੱਕ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ 5 ਤੋਂ ਬਾਅਦ ਪ੍ਰਸ਼ਾਸਨ ਦੁਬਾਰਾ ਧਰਨਾਕਾਰੀਆਂ ਨਾਲ ਮੀਟਿੰਗ ਕਰੇਗਾ | ਧਰਨੇ 'ਚ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜਕੁਮਾਰ ਰਾਜਾ, ਅਸ਼ਵਨ ਭੱਲਾ, ਅਰਵਿੰਦਰ ਸਿੰਘ ਝੱਮਟ, ਗੁਰਦੀਪ ਸਿੰਘ ਚੱਕ ਝੰਡੂ, ਚਰਨਜੀਤ ਸਿੰਘ ਡੱਲਾ, ਵਿਸ਼ਾਲ ਬਹਿਲ, ਸੋਨੂੰ ਅਰੋੜਾ, ਰਕੇਸ਼ ਬੱਗਾ ਆਦਿ ਹਾਜ਼ਰ ਹਨ |
ਪਿਛਲੀ ਖ਼ਬਰ ਪੰਜ ਦਿਨਾਂ ਤੋਂ ਲਾਪਤਾ ਬੱਚੇ ਦੀ ਭਾਲ ਨਾ ਹੋਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਧਰਨਾ ਅਗਲੀ ਖ਼ਬਰ ਪ੍ਰਾਈਵੇਟ ਕੰਪਨੀ ਵਲੋਂ ਜੀ.ਟੀ.ਬੀ. ਨਗਰ ਵਿਖੇ ਪਾਈਪਾਂ ਕੱਢਣ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।