24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪ੍ਰਾਈਵੇਟ ਕੰਪਨੀ ਵਲੋਂ ਜੀ.ਟੀ.ਬੀ. ਨਗਰ ਵਿਖੇ ਪਾਈਪਾਂ ਕੱਢਣ ਦਾ ਕੰਮ ਸ਼ੁਰੂ

ਜੀ. ਟੀ. ਬੀ. ਨਗਰ 'ਚ ਪਾਈਆਂ ਗਈਆਂ ਪਾਈਪਾਂ ਨੂੰ ਕੱਢਦੀ ਹੋਈ ਮਸ਼ੀਨਰੀ ਤੇ ਆਵਾਜਾਈ ਰੋਕਣ ਲਈ ਲਗਾਏ ਗਏ ਬੈਰੀਕੇਡ | ਤਸਵੀਰਾਂ : ਮੁਨੀਸ਼ <br/> 20-02-2026
ਜਲੰਧਰ, 19 ਫਰਵਰੀ (ਸ਼ਿਵ)- ਐਲ. ਐਂਡ. ਟੀ. ਕੰਪਨੀ ਨੇ ਕਰੀਬ 800 ਕਰੋੜ ਦੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਜੀ. ਟੀ. ਬੀ. ਨਗਰ (ਗੁਰੂ ਤੇਗ਼ ਬਹਾਦਰ ਨਗਰ) ਵਿਚ ਪਾਈਆਂ ਪਾਣੀ ਦੀਆਂ ਪਾਈਪਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ | ਸ੍ਰੀ ਗੁਰੂ ਤੇਗ਼ ਬਹਾਦਰ ਚੌਕ ਤੋਂ ਲੈ ਕੇ ਜੀ. ਟੀ. ਬੀ. ਨਗਰ ਵਿਚ ਕਰੀਬ 9 ਵੱਡੀਆਂ ਪਾਈਪਾਂ ਪਾਈਆਂ ਗਈਆਂ ਸੀ | ਰਿਹਾਇਸ਼ੀ ਇਲਾਕੇ ਵਿਚ ਪਾਈਪਾਂ ਪਾਉਣ ਕਰਕੇ ਤੋੜੀਆਂ ਗਈਆਂ ਸੜਕਾਂ ਤੋਂ ਲੋਕਾਂ 'ਚ ਕਾਫੀ ਰੋਸ ਫੈਲ ਗਿਆ ਸੀ ਕਿਉਂਕਿ ਲਤੀਫਪੁਰਾ ਦੇ ਲੋਕਾਂ ਵੱਲੋਂ 120 ਫੁੱਟੀ ਰੋਡ 'ਤੇ ਕਬਜ਼ਾ ਹੋਣ ਕਰਕੇ ਪਾਈਪਾਂ ਪਾਉਣ ਦਾ ਰੁੱਖ ਜੀ. ਟੀ. ਬੀ. ਨਗਰ ਵੱਲ ਮੋੜ ਦਿੱਤਾ ਗਿਆ ਸੀ ਤਾਂ ਇਹ ਪਾਈਪ ਉਸ ਵੇਲੇ ਜੀ. ਟੀ. ਬੀ. ਨਗਰ ਦੇ ਇਲਾਕੇ ਵਿਚੋਂ ਘੁੰਮ ਕੇ ਕੇਵਲ ਵਿਹਾਰ ਤੱਕ ਪਾਈ ਗਈ ਪਾਈਪ ਨਾਲ ਕੁਨੈਕਸ਼ਨ ਕੀਤਾ ਜਾਣਾ ਸੀ | ਹੁਣ ਜਦੋਂ ਕਿ 120 ਫੁੱਟੀ ਰੋਡ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੁਲ੍ਹਵਾ ਦਿੱਤਾ ਗਿਆ ਹੈ ਤਾਂ ਇਸ ਕਰਕੇ ਹੁਣ ਜੀ. ਟੀ. ਬੀ. ਨਗਰ ਦੀ ਥਾਂ ਸਿੱਧੇ ਹੀ ਲਤੀਫਪੁਰਾ ਦੀ 120 ਫੁੱਟੀ ਰੋਡ 'ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਿਕ ਇਹ ਪਾਈਪਾਂ ਨੂੰ ਕੱਢਣ ਲਈ ਕੁੱਝ ਦਿਨ ਲੱਗ ਸਕਦੇ ਹਨ | ਹੁਣ ਜਦੋਂ ਇਨ੍ਹਾਂ ਪਾਈਪਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਇਲਾਕੇ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ ਕਿਉਂਕਿ ਇਸ ਨਾਲ ਹੁਣ ਇਲਾਕੇ ਦੀ ਸੜਕ ਵੀ ਜਲਦੀ ਬਣ ਜਾਣ ਦੀ ਸੰਭਾਵਨਾ ਹੈ | ਐਲ. ਐਂਡ. ਟੀ. ਕੰਪਨੀ ਵੱਲੋਂ ਆਦਮਪੁਰ ਤੋਂ ਦਰਿਆਈ ਪਾਣੀ ਪਾਈਪਾਂ ਨਾਲ ਲਿਆ ਕੇ ਸ਼ਹਿਰੀਆਂ ਨੂੰ ਸਪਲਾਈ ਕਰਨ ਲਈ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਪਾਈਪਾਂ ਪਾਉਣ ਦਾ ਕੰਮ ਕਰ ਰਹੀ ਹੈ | ਬੀਤੇ ਦਿਨੀਂ ਹੀ ਪਠਾਨਕੋਟ ਚੌਕ ਦੇ ਕੋਲ ਹੀ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਐਲ. ਐਂਡ. ਟੀ. ਕੰਪਨੀ ਨੂੰ ਹੁਣ ਪਾਈਪਾਂ ਪਾਉਣ ਦਾ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ ਗਿਆ ਹੈ | ਪਾਈਪਾਂ ਕੱਢਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੀ ਇਸ ਸੜਕ ਨੂੰ ਦੁਬਾਰਾ ਬਣਾਉਣ ਦਾ ਕੰਮ ਕੀਤਾ ਜਾਵੇਗਾ |
ਪਿਛਲੀ ਖ਼ਬਰ - ਮਾਮਲਾ ਭੋਗਪੁਰ ਵਿਖੇ ਲੱਗ ਰਹੇ ਸੀ.ਐਨ.ਜੀ. ਪਲਾਂਟ ਦਾ- ਭੋਗਪੁਰ ਵਾਸੀਆਂ ਨੇ ਵਿਧਾਇਕ ਸੁਖਵਿੰਦਰ ਕੋਟਲੀ ਦੀ ਅਗਵਾਈ 'ਚ... ਅਗਲੀ ਖ਼ਬਰ ਭੋਗਪੁਰ ਨਜ਼ਦੀਕੀ ਪਿੰਡ ਭਟਨੂਰਾ ਵਿਖੇ ਐਨ. ਆਰ. ਆਈ. ਦੇ ਘਰ 'ਤੇ ਗੋਲੀਬਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।