24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭੋਗਪੁਰ ਨਜ਼ਦੀਕੀ ਪਿੰਡ ਭਟਨੂਰਾ ਵਿਖੇ ਐਨ. ਆਰ. ਆਈ. ਦੇ ਘਰ 'ਤੇ ਗੋਲੀਬਾਰੀ

ਅਜੀਤ ਡੈਸਕ 20-02-2026
ਭੋਗਪੁਰ/ਜਲੰਧਰ, 19 ਫਰਵਰੀ (ਕਮਲਜੀਤ ਸਿੰਘ ਡੱਲੀ)- ਵੀਰਵਾਰ ਤੜਕੇ 2 ਵਜੇ ਦੇ ਕਰੀਬ ਭੋਗਪੁਰ ਨਜ਼ਦੀਕੀ ਪਿੰਡ ਭਟਨੂਰਾ ਵਿਖੇ ਪ੍ਰਵਾਸੀ ਭਾਰਤੀ ਦੇ ਘਰ 'ਤੇ ਗੋਲੀਬਾਰੀ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੀ ਲੜਕੀ ਦਾ ਵਿਆਹ ਕਰਨ ਲਈ ਇੰਗਲੈਂਡ ਤੋਂ ਆਇਆ ਸੀ ਤੇ ਉਹ ਪਰਿਵਾਰ ਸਮੇਤ ਆਪਣੇ ਘਰ 'ਚ ਮੌਜੂਦ ਸੀ ਕਿ ਤੜਕਸਾਰ 2 ਵਜੇ ਦੇ ਕਰੀਬ 2 ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਹਮਲਾਵਰਾਂ ਵਲੋਂ ਦੋ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚੋਂ ਇੱਕ ਗੇਟ 'ਤੇ ਲੱਗੀ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਸਿੰਘ ਨੇ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਹ ਵਾਰਦਾਤ ਮੇਰੇ ਰਿਸ਼ਤੇਦਾਰ ਨੇ ਹੀ ਕਰਵਾਈ ਹੈ | ਇਸ ਵਿਚ ਕਿਸੇ ਗੈਂਗਸਟਰ ਦਾ ਹੱਥ ਨਹੀਂ ਹੈ | ਭੋਗਪੁਰ ਪੁਲਿਸ ਦੇ ਡੀ.ਐੱਸ.ਪੀ. ਰਾਜੀਵ ਕੁਮਾਰ ਤੇ ਥਾਣਾ ਮੁਖੀ ਰਾਜੇਸ਼ ਅਰੋੜਾ ਨੇ ਕਿਹਾ ਕਿ ਮੌਕੇ 'ਤੇ ਜਾ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪ੍ਰਾਈਵੇਟ ਕੰਪਨੀ ਵਲੋਂ ਜੀ.ਟੀ.ਬੀ. ਨਗਰ ਵਿਖੇ ਪਾਈਪਾਂ ਕੱਢਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਫ਼ਸਟ ਏਡ ਸੀ.ਪੀ.ਆਰ, ਸਿਹਤ ਸੰਭਾਲ ਰੋਜ਼ਗਾਰ ਸੰਬੰਧੀ ਕੌਂਸਲਿੰਗ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।