ਚੌਂਕੀਮਾਨ, 19 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ 'ਫਸਟ ਏਡ, ਸੀ.ਪੀ.ਆਰ ਅਤੇ ਸਿਹਤ ਸੰਭਾਲ, ਕਰੀਅਰ ਕੌਂਸਲਿੰਗ' ਵਿਸ਼ੇ ਉੱਪਰ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ | ਇਹ ਵਰਕਸ਼ਾਪ ਪ੍ਰੋਜੈਕਟ ਸਮਾਰਟ ਦੇ ਤਹਿਤ ਟੈੱਕ ਮਹਿੰਦਰਾ ਫਾਊਾਡੇਸ਼ਨ ਦੀ ਇਕ ਟੀਮ ਦੁਆਰਾ ਆਈ.ਕਿਉ.ਏ.ਸੀ. ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ | ਸਮਾਗਮ ਦੇ ਕਨਵੀਨਰ ਪ੍ਰੋ. ਰੂਪਾ ਕੌਰ ਰਾਏ (ਆਈ. ਕਿਉ.ਏ.ਸੀ. ਕੋਆਡੀਨੇਟਰ) ਵਰਕਸ਼ਾਪ ਦੇ ਸਾਰੇ ਬੁਲਾਰਿਆਂ ਬਾਰੇ ਜਾਣੂੰ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਵਾਈਸ ਪਿ੍ੰਸੀਪਲ ਡਾ. ਨਵਦੀਪ ਕੌਰ (ਮੁਖੀ ਇਤਿਹਾਸ ਵਿਭਾਗ) ਦੁਆਰਾ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਬੂਟੇ ਦੇ ਕੇ ਨਿੱਘੀ ਜੀ ਆਇਆ ਨੂੰ ਕਿਹਾ | ਟੈੱਕ ਮਹਿੰਦਰਾ ਫਾਊਾਡੇਸ਼ਨ ਦੇ ਮੈਂਟਰ ਮੈਨੇਜਰ ਵੀਰਦੀਪ ਸਿੰਘ ਸਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਪੀ.ਪੀ.ਟੀ. ਰਾਹੀਂ ਪ੍ਰੋਜੈਕਟ ਸਮਾਰਟ ਦੇ ਤਹਿਤ ਸਿੱਖਿਆ ਦੁਆਰਾ ਰੁਜਗਾਰ ਪੈਦਾ ਕਰਨ ਦੇ ਸੰਗਠਨ ਦੇ ਦਿ੍ਸ਼ਟੀਕੋਣ ਨੂੰ ਪੇਸ਼ ਕੀਤਾ | ਉਨ੍ਹਾਂ ਨੇ ਫਾਊਾਡੇਸ਼ਨ ਦੇ ਅਧੀਨ ਕੰਮ ਕਰ ਰਹੇ ਵੱਖ-ਵੱਖ ਸਿਖਲਾਈ ਕੇਂਦਰਾਂ ਅਤੇ ਹੈਲਥਕੇਅਰ ਇਨਫਾਰਮੇਸ਼ਨ ਸਰਵਿਸਜ਼ (ਐੱਚ.ਆਈ.ਐੱਸ), ਸਮਾਰਟ ਸਕਿੱਲਜ਼ ਫ਼ਾਰ ਮਾਰਕੀਟ ਟਰੇਨਿੰਗ ਅਤੇ ਹੈਲਥ ਕੇਅਰ ਫਰੰਟ ਆਫ਼ਿਸ ਅਤੇ ਬਿਲਿੰਗ ਐਗਜ਼ੀਕਿਊਟਿਵ ਵਰਗੇ ਹੁਨਰਾਂ ਉੱਪਰ ਅਧਾਰਿਤ ਕੋਰਸਾਂ ਅਤੇ ਹੁਨਰਾਂ ਦੇ ਵਿਕਾਸ ਅਤੇ ਰੁਜ਼ਗਾਰ ਦੀ ਤਿਆਰੀ ਲਈ ਡਿਜ਼ੀਟਲ ਪਲੇਟਫਾਰਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਤਕਨੀਕੀ ਸਿਖਲਾਈ ਸੈਸ਼ਨ ਦਾ ਸੰਚਾਲਨ ਲਖਵਿੰਦਰ ਸਿੰਘ ਅਤੇ ਮੈਡਮ ਦੀਕਸ਼ਿਤਾ (ਜੀ.ਡੀ.ਏ) ਨੇ ਮਾਰਕੀਟਿੰਗ ਟੀਮ ਨੇ ਮੈਂਬਰਾ ਵਿਜੇ ਕੁਮਾਰ ਅਤੇ ਮੁਕੇਸ਼ ਕੁਮਾਰ ਦੇ ਨਾਲ ਕੀਤਾ | ਉਨ੍ਹਾਂ ਨੇ ਦਿਲ-ਫੇਫੜੇ-ਪੁਨਰਸੁਰਜੀਤੀ (ਸੀ.ਪੀ.ਆਰ) ਵਿਚ ਵਿਵਹਾਰਕ ਸਿਖਲਾਈ ਅਤੇ ਜ਼ਰੂਰੀ ਏਡ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਜਿਸ ਨਾਲ ਭਵਿੱਖ ਵਿਚ ਵਿਦਿਆਰਥਣਾਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਯੋਗ ਬਣਾਇਆ | ਆਈ.ਕਿਉ.ਏ.ਸੀ.ਕੋਆਰਡੀਨੇਟਰ ਪ੍ਰੋ. ਰੂਪਾ ਕੌਰ ਰਾਏ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |