ਆਦਮਪੁਰ, 18 ਫਰਵਰੀ (ਹਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥਾ ਜ਼ਿਲ੍ਹਾ ਜਲੰਧਰ ਦਿਹਾਤੀ ਤੇ ਸ਼ਹਿਰੀ ਵੱਲੋਂ 19 ਫਰਵਰੀ ਦਿਨ ਵੀਰਵਾਰ ਨੂੰ ਇਕ ਅਕਾਲੀ ਕਾਨਫ਼ਰੰਸ ਪ੍ਰਤਾਪ ਪੁਰਾ ਦੀ ਅਨਾਜ ਮੰਡੀ ਨਕੋਦਰ ਰੋਡ ਵਿਖੇ ਸਵੇਰ ਦੇ 11 ਵਜੇ ਹੋ ਰਹੀ ਹੈ | ਜਰਨੈਲ ਸਿੰਘ ਗੜ੍ਹਦੀਵਾਲਾ ਤੇ ਮੈਂਬਰ ਵਰਕਿੰਗ ਕਮੇਟੀ ਤੇ ਮਲਕੀਤ ਸਿੰਘ ਸਾਬਕਾ ਸਰਪੰਚ ਦੌਲਤਪੁਰ ਨੇ ਦੱਸਿਆ ਕਿ ਵਿਸ਼ਾਲ ਕਾਨਫ਼ਰੰਸ ਗੁਰਪ੍ਰਤਾਪ ਸਿੰਘ ਵਡਾਲਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਦੇਖ-ਰੇਖ ਵਿਚ ਹੋ ਰਹੀ ਹੈ | ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਇਸ ਮੌਕੇ ਪੰਥਕ ਵਿਚਾਰਧਾਰਾ ਤੇ ਸਮੂਹ ਪੰਜਾਬ ਦਰਦੀਆਂ ਨੂੰ ਅੱਜ ਹੋ ਰਹੀ ਅਕਾਲੀ ਕਾਨਫ਼ਰੰਸ ਵਿਚ ਜ਼ਰੂਰ ਸ਼ਾਮਿਲ ਹੋਣ ਚਾਹੀਦਾ ਹੈ ਤਾਂ ਜੋ ਰਵਾਇਤੀ ਅਕਾਲੀ ਦਲ ਨੂੰ ਬਤੌਰ ਖੇਤਰੀ ਪਾਰਟੀ ਕਾਮਯਾਬ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਸੰਬੰਧੀ ਆਦਮਪੁਰ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਵਿਚਾਰ ਕਰ ਕੇ ਪਹੁੰਚਣ ਲਈ ਪ੍ਰੇਰਿਤ ਵੀ ਕੀਤਾ ਗਿਆ ਹੈ | ਵਿਧਾਨ ਸਭਾ ਹਲਕਾ ਆਦਮਪੁਰ ਦੇ ਸਮੂਹ ਆਗੂ ਤੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਸਾਥੀਆਂ ਸਮੇਤ ਇਸ ਰੈਲੀ 'ਚ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨ | ਇਸ ਮੌਕੇ ਮਲਕੀਤ ਸਿੰਘ ਦੌਲਤਪੁਰ, ਮੇਜਰ ਸਿੰਘ ਹਰੀਪੁਰ, ਭੁਪਿੰਦਰ ਸਿੰਘ ਹਰੀਪੁਰ, ਸਰੂਪ ਸਿੰਘ ਪਤਿਆਲ, ਭੁਪਿੰਦਰ ਸਿੰਘ ਰਿਆਤ, ਰਣਜੀਤ ਸਿੰਘ ਰਾਣਾ, ਸੁਰਜੀਤ ਸਿੰਘ ਉਦੇਸੀਆ, ਰਮਨਦੀਪ ਸਿੰਘ ਕਢਿਆਣਾ, ਮੱਖਣ ਸਿੰਘ ਕਢਿਆਣਾ, ਅੰਮਿ੍ਤਪਾਲ ਨੰਬਰਦਾਰ, ਸਤਨਾਮ ਸਿੰਘ ਚੱਕ ਸਕੂਰ, ਜਸਪਾਲ ਸਿੰਘ ਦੂਹੜਾ ਹਾਜ਼ਰ ਹੋਏ |