ਲੋਹੀਆਂ ਦੇ ਵਿਕਾਸ ਨੂੰ ਚਾਰ-ਚੰਨ ਲੱਗਣਗੇ, ਵਿੱਤ ਮੰਤਰੀ ਚੀਮਾ ਜਲਦ ਰੱਖਣਗੇ 70 ਕਰੋੜ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ : ਚੇਅਰਮੈਨ ਬਾਲ ਮੁਕੰਦ ਸ਼ਰਮਾ
ਅਜੀਤ ਡੈਸਕ
19-02-2026
ਲੋਹੀਆਂ ਖਾਸ, 18 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਪੰਜਾਬ ਦੀ ਮਾਨ ਸਰਕਾਰ ਵੱਲੋਂ ਲੋਹੀਆਂ ਦੇ ਵਿਕਾਸ ਲਈ ਸੀਵਰੇਜ ਸਮੇਤ ਵੱਖ-ਵੱਖ ਤਰ੍ਹਾਂ ਦੇ ਕਈ ਪ੍ਰਾਜੈਕਟਾਂ ਲਈ 70 ਕਰੋੜ ਰੁਪਏ ਦੇ ਟੈਂਡਰ ਲੱਗ ਚੁੱਕੇ ਹਨ ਤੇ ਇਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਲਦ ਰੱਖਣ ਲਈ ਲੋਹੀਆਂ ਪਧਾਰ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆਪਣੇ ਜੱਦੀ ਸ਼ਹਿਰ ਲੋਹੀਆਂ ਵਿਖੇ ਪੁੱਜੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸ਼ਹਿਰ ਨਾਲ ਲਗਾਵ ਹੈ ਤੇ ਲੋਕਾਂ ਨਾਲ ਪਿਆਰ ਹੈ ਇਸੇ ਲਈ ਉਹ ਸ਼ਹਿਰ ਦੇ ਵਿਕਾਸ ਲਈ ਹਰ ਹਰਬਾ ਵਰਤ ਕੇ ਗ੍ਰਾਂਟਾਂ ਦੇ ਗੱਫੇ ਲਿਆ ਰਹੇ ਹਨ | ਇਸ ਮੌਕੇ ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਕਿਹਾ ਕਿ ਚੇਅਰਮੈਨ ਬਾਲ ਮੁਕੰਦ ਸ਼ਰਮਾ ਦੇ ਯਤਨਾਂ ਨਾਲ ਸ਼ਹਿਰ ਦੇ ਲੋਕਾਂ ਦੀ ਚਿਰੋਕਣੀ ਮੰਗ ਸੀਵਰੇਜ, ਟਰੀਟਮੈਂਟ ਪਲਾਂਟ, ਖੇਡਾਂ ਲਈ ਸਟੇਡੀਅਮ ਸਮੇਤ ਹੋਰ ਪ੍ਰਾਜੈਕਟਾਂ ਲਈ ਸਰਕਾਰ ਨੇ ਵੱਡੀ ਗ੍ਰਾਂਟ ਦੇ ਕੇ ਨਿਵਾਜਿਆ ਹੈ | ਇਸ ਤੋਂ ਪਹਿਲਾਂ ਬੀ.ਡੀ.ਪੀ.ਓ. ਦਫ਼ਤਰ ਲੋਹੀਆਂ ਵਿਖੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਕੰਮਾਂ ਦੇ ਨਰੀਖਣ ਤੇ ਨੀਂਹ ਪੱਥਰ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਿਸ ਵਿੱਚ ਸ਼ਾਹਕੋਟ ਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾ, ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਈ.ਓ. ਚੰਦਰ ਮੋਹਨ ਭਾਟੀਆ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਰੀਡਰ ਮੁਖਤਿਆਰ ਸਿੰਘ, ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰ ਸ਼ਾਮਲ ਸਨ | ਸਮੁੱਚੀ ਟੀਮ ਵੱਲੋਂ ਕੁਟੀਆ ਗਰਾਊਾਡ, ਦਸਮੇਸ਼ ਪਾਰਕ ਸਮੇਤ ਹੋਰ ਥਾਵਾਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਨੀਂਹ ਪੱਥਰ ਲਗਾਏ ਜਾਣਗੇ | ਇਸ ਮੌਕੇ ਨਗਰ ਪੰਚਾਇਤ ਲੋਹੀਆਂ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾਬਕਾ ਪ੍ਰਧਾਨ ਸਾਹਿਬ ਸਿੰਘ ਕੰਗ, ਸਾਬਕਾ ਕੌਂਸਲਰ ਆਗੂ ਸੁਖਵਿੰਦਰ ਸਿੰਘ ਥਿੰਦ, ਨੰਬਰਦਾਰ ਅਵਤਾਰ ਸਿੰਘ ਥਿੰਦ, ਪਿ੍ੰਸੀਪਲ ਕਰਮ ਚੰਦ ਸ਼ਰਮਾ, ਸੁਭੇਂਦੂ ਸ਼ਰਮਾ, ਸੁਖਵਿੰਦਰ ਸਿੰਘ ਹਲਵਾਈ, ਸੀਨੀਅਰ ਆਗੂ ਕੁਲਵੰਤ ਸਿੰਘ ਜੰਮੂ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਬਾਗਵਾਲੇ, ਯੂਥ ਆਗੂ ਗਗਨਦੀਪ ਸਿੰਘ ਥਿੰਦ, ਸਾ. ਪ੍ਰਧਾਨ ਚਰਨਜੀਤ ਸਿੰਘ, ਲੈਹਿੰਬਰ ਭੱਟੀ ਡੁਮਾਣਾ, ਸ਼ਹਿਰੀ ਪ੍ਰਧਾਨ ਸੋਮ ਨਾਥ ਭੱਟੀ, ਸੁਖਜੀਤ ਸਿੰਘ ਸੋਨੀ, ਸੁਖਵਿੰਦਰ ਸਿੰਘ ਕਲਰਕ, ਕੁਲਵੰਤ ਸਿੰਘ ਕਲਰਕ ਸਮੇਤ ਹੋਰ ਸ਼ਹਿਰ ਵਾਸੀ ਵੀ ਹਾਜ਼ਰ ਸਨ |