19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬੀਅਰ ਦੀਆਂ ਬੋਤਲਾਂ ਵਾਪਸ ਕਰਨ ਆਏ ਵਿਅਕਤੀਆਂ ਨੇ ਠੇਕੇ 'ਤੇ ਕੀਤਾ ਹੰਗਾਮਾ <br/>

ਏ.ਐੱਸ.ਆਈ. ਹੀਰਾ ਲਾਲ ਜਾਣਕਾਰੀ ਦਿੰਦੇ ਹੋਏ | (ਸੱਜੇ) ਹੰਗਾਮੇ ਤੋਂ ਬਾਅਦ ਠੇਕੇ ਦੇ ਬਾਹਰ ਪਈਆਂ ਟੁੱਟੀਆਂ ਹੋਈਆਂ ਬੀਅਰ ਦੀਆਂ ਬੋਤਲਾਂ | ਤਸਵੀਰਾਂ : ਮੁਨੀਸ਼ <br/> 21-01-2026
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਲਵ-ਕੁਸ਼ ਚੌਕ ਵਿਖੇ ਚੱਲ ਰਹੇ ਠੇਕੇ 'ਤੋਂ ਬੀਅਰ ਦੀਆਂ ਬੋਤਲਾਂ ਖਰੀਦਣ ਤੋਂ ਕੁਝ ਸਮਾਂ ਬਾਅਦ ਠੇਕੇ 'ਤੇ ਆਏ ਵਿਅਕਤੀਆਂ ਨੇ ਉਨ੍ਹਾਂ ਦੀ ਮਿਆਦ ਪੂਰੀ ਹੋਣ ਦਾ ਆਖ ਠੇਕੇ ਦੇ ਮੁਲਾਜ਼ਮ ਨੂੰ ਬੋਤਲਾਂ ਵਾਪਸ ਕਰਨ ਲਈ ਕਿਹਾ, ਮੁਲਾਜ਼ਮ ਵਲੋਂ ਬੋਤਲਾਂ ਵਾਪਸ ਨਾ ਕੀਤੇ ਜਾਣ 'ਤੇ ਖਰੀਦਦਾਰਾਂ ਵਲੋਂ ਠੇਕੇ ਦੇ ਬਾਹਰ ਹੰਗਾਮਾ ਕੀਤਾ ਗਿਆ | ਖਰੀਦਦਾਰ ਦਾ ਕਹਿਣਾ ਸੀ ਕਿ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਬੀਅਰ ਦੀਆਂ ਬੋਤਲਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ, ਜਦਕਿ ਠੇਕੇ ਦੇ ਮਾਲਜ਼ਮ ਦਾ ਕਹਿਣਾ ਸੀ ਕਿ ਵਾਪਸੀ 'ਤੇ ਲਿਆਂਦੀਆਂ ਬੋਤਲਾਂ ਦੀ ਖਰੀਦ ਉਸ ਦੇ ਠੇਕੇ 'ਤੋਂ ਕੀਤੀ ਹੀ ਨਹੀਂ ਗਈ | ਠੇਕੇ ਦੇ ਮੁਲਾਜ਼ਮ ਨੇ ਦੋਸ਼ ਲਗਾਇਆ ਕਿ ਖਰੀਦਦਾਰਾਂ ਨੇ ਠੇਕੇ 'ਤੇ ਬੋਤਲਾਂ ਤੋੜੀਆਂ ਅਤੇ ਹੰਗਾਮਾ ਕੀਤਾ ਹੈ | ਹੰਗਾਮਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਥਾਣਾ ਡਵੀਜ਼ਨ ਨੰਬਰ 4 ਦੇ ਏ.ਐੱਸ.ਆਈ. ਹੀਰਾ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਹੰਗਾਮੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਕਤਲ ਦੇ ਮਾਮਲੇ 'ਚ ਉਮਰ ਕੈਦ, ਪਤਨੀ ਅਤੇ ਸੱਸ ਬਰੀ ਅਗਲੀ ਖ਼ਬਰ ਸਕੂਲਾਂ ਨੂੰ ਗ੍ਰਾਟਾਂ ਖਰਚਣ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਜਾਵੇ- ਭਗਤ, ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।