20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਨਰੇਸ਼ ਭਗਤ ਮੀਤ ਪ੍ਰਧਾਨ, ਪਰਮਜੀਤ ਸਿੰਘ ਸਕੱਤਰ ਬਣੇ

ਅਜੀਤ ਡੈਸਕ 21-01-2026
ਜਲੰਧਰ, 20 ਜਨਵਰੀ (ਸ਼ਿਵ)-ਸਾਲ 2026-2028 ਲਈ ਇਨਕਮ ਟੈਕਸ ਗਜ਼ਟਿਡ ਅਫ਼ਸਰ ਐਸੋਸੀਏਸ਼ਨ ਨਾਰਥ ਵੈਸਟ ਰੀਜਨ ਦੀਆਂ ਦੋ-ਸਾਲਾ ਚੋਣਾਂ ਚੰਡੀਗੜ੍ਹ ਵਿਚ ਕਰਵਾਈਆਂ ਗਈਆਂ, ਜਿਸ ਵਿਚ ਲਗਭਗ 550 ਅਧਿਕਾਰੀਆਂ ਨੇ ਆਪਣੀਆਂ ਵੋਟਾਂ ਪਾਈਆਂ¢ ਇਸ ਵਿਚ ਨਰੇਸ਼ ਭਗਤ ਡਿਪਟੀ ਕਮਿਸ਼ਨਰ ਆਮਦਨ ਕਰ ਸਰਕਲ 1, ਜਲੰਧਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ¢ ਪਰਮਜੀਤ ਸਿੰਘ ਆਮਦਨ ਕਰ ਅਫ਼ਸਰ ਜਲੰਧਰ ਨੂੰ ਵਧੀਕ ਸਕੱਤਰ ਨਾਮਜ਼ਦ ਕੀਤਾ ਗਿਆ¢ ਜਲੰਧਰ ਪਹੁੰਚਣ 'ਤੇ ਜਲੰਧਰ ਦੇ ਅਹੁਦੇਦਾਰਾਂ ਅਤੇ ਇਨਕਮ ਟੈਕਸ ਗਜ਼ਟਿਡ ਅਫ਼ਸਰ ਐਸੋਸੀਏਸ਼ਨ ਅਤੇ ਇਨਕਮ ਟੈਕਸ ਕਰਮਚਾਰੀ ਐਸੋਸੀਏਸ਼ਨ ਦੀ ਜਲੰਧਰ ਸ਼ਾਖਾ ਦੇ ਹੋਰ ਮੈਂਬਰਾਂ ਦੁਆਰਾ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ¢ ਇਸ ਮੌਕੇ ਸੰਬੋਧਨ ਕਰਦੇ ਹੋਏ ਨਰੇਸ਼ ਭਗਤ, ਪਰਮਜੀਤ ਸਿੰਘ ਨੇ ਕਿਹਾ ਕਿ ਇੱਕ ਟੈਕਸ ਗਜ਼ਟਿਡ ਅਫ਼ਸਰ ਐਸੋਸੀਏਸ਼ਨ ਨਾਰਥ ਵੈਸਟ ਰੀਜਨ ਦੀ ਨਵੀਂ ਚੁਣੀ ਗਈ ਟੀਮ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਅਧਿਕਾਰੀਆਂ ਦੇ ਹਿਤ ਵਿਚ ਵਫ਼ਾਦਾਰੀ ਅਤੇ ਸਮਰਪਣ ਨਾਲ ਕੰਮ ਕਰੇਗੀ¢ ਇਸ ਮੌਕੇ ਦਿਨੇਸ਼ ਗੁਪਤਾ, ਐੱਸ. ਪੀ. ਸਿੰਘ, ਪ੍ਰਸ਼ੋਤਮ ਜੌਲੀ, ਵਰਿੰਦਰ ਹਾਂਡਾ, ਅਨਿਲ ਕੁਮਾਰ, ਸੁਨੀਲ ਏਰੀ, ਅਨਿਲ ਭੱਟੀ, ਨਵੀਨ ਸੂਦ, ਰਾਜੇਸ਼ ਸ਼ਰਮਾ ਤੇ ਹੋਰ ਵੀ ਅਫ਼ਸਰ ਮੌਜੂਦ ਸਨ |

ਪਿਛਲੀ ਖ਼ਬਰ ਐਡਵੋਟੇਕਟ ਬਚਿੱਤਰ ਸਿੰਘ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸੀ. ਟੀ. ਗਰੁੱਪ ਵਲੋਂ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।