20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੀ. ਟੀ. ਗਰੁੱਪ ਵਲੋਂ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ <br/>

ਅਜੀਤ ਡੈਸਕ 21-01-2026
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਲੋਂ ਚੌਥੇ 'ਐਕਸੀਲੈਂਸ ਐਵਾਰਡਜ਼' ਸੰਬੰਧੀ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਸੀ.ਟੀ. ਗਰੁੱਪ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਸਲ ਚੇਂਜਮੇਕਰਜ਼ ਨੂੰ ਸਨਮਾਨ ਦੇਣਾ ਸਮਾਜ ਲਈ ਬਹੁਤ ਜ਼ਰੂਰੀ ਹੈ¢ਐਕਸੀਲੈਂਸ ਐਵਾਰਡਜ਼ ਦੇ ਪਹਿਲੇ ਪੜਾਅ 'ਚ ਜਗਵਿੰਦਰ ਸਿੰਘ (ਅੰਤਰਰਾਸ਼ਟਰੀ ਫੁੱਟ ਆਰਟਿਸਟ, ਨੈਸ਼ਨਲ ਪੈਰਾ ਸਾਈਕਲਿਸਟ, ਪੈਰਾ ਤਾਇਕਵਾਂਡੋ ਖਿਡਾਰੀ ਅਤੇ ਮੋਟੀਵੇਸ਼ਨਲ ਸਪੀਕਰ), ਬੀਬੀ ਰਾਜਿੰਦਰ ਕੌਰ ਅਤੇ ਸ਼ਮਸ਼ੇਰ ਸਿੰਘ (ਪ੍ਰਭ ਆਸਰਾ ਦੇ ਸੰਸਥਾਪਕ–ਮਨੁੱਖਤਾ ਸੇਵਾ ਲਈ), ਸੁਖਦੇਵ ਸਿੰਘ ਖਿੰਡਾ (ਮੈਨੇਜਿੰਗ ਡਾਇਰੈਕਟਰ, ਏਜੀਆਈ ਇੰਫਰਾ ਲਿਮਿਟਡ, ਜਲੰਧਰ–ਉਦਯੋਗ ਅਤੇ ਢਾਂਚਾਗਤ ਵਿਕਾਸ ਲਈ), ਸੁਦਰਸ਼ਨ ਸ਼ਰਮਾ (ਮੈਨੇਜਿੰਗ ਡਾਇਰੈਕਟਰ, ਐਚ.ਆਰ ਇੰਟਰਨੈਸ਼ਨਲ–ਉਤਕ੍ਰਿਸ਼ਟ ਨੇਤਿ੍ਤਵ) ਤੇ ਸਿਮਰਨਜੋਤ ਸਿੰਘ ਮੱਕੜ (ਪੱਤਰਕਾਰ–ਨੈਤਿਕ ਅਤੇ ਨਿਡਰ ਪੱਤਰਕਾਰਤਾ ਲਈ) ਨੂੰ ਸਨਮਾਨਿਤ ਕੀਤਾ ਗਿਆ ¢ ਇਸ ਤੋਂ ਇਲਾਵਾ ਪਿ੍ਯੰਕਾ ਠਾਕੁਰ (ਅੰਤਰਰਾਸ਼ਟਰੀ ਬਾਕਸਰ ਅਤੇ ਕਿਕਬਾਕਸਰ, 14 ਸਾਲਾਂ ਤੋਂ ਅਜੇਤੂ ਪੰਜਾਬ ਸਟੇਟ ਚੈਂਪੀਅਨ), ਗÏਰਵਦੀਪ ਸਿੰਘ (ਫਾਊਾਡਰ, ਇਨੀਸ਼ੀਏਟਰਜ਼ ਆਫ਼ ਚੇਂਜ), ਗਗਨ ਬੇਦੀ (ਪ੍ਰਾਈਡ ਆਫ਼ ਪੰਜਾਬ, ਡਾਂਸ ਕਿੰਗ ਆਫ਼ ਇੰਡੀਆ ਅਤੇ ਫੈਸ਼ਨ ਆਇਕਨ), ਸਾਰੰਗਥੇਮ ਨਿਰੁਪਮਾ ਦੇਵੀ (ਮਿਸ ਯੂਨੀਵਰਸ ਮਣੀਪੁਰ 2025) ਅਤੇ ਕੋਮਲ (ਅੰਤਰਰਾਸ਼ਟਰੀ ਪਾਵਰਲਿਫਟਰ ਅਤੇ ਡੈਡਲਿਫਟ ਵਿੱਚ ਵਰਲਡ ਰਿਕਾਰਡ ਹੋਲਡਰ) ਨੂੰ ਵੀ ਐਕਸੀਲੈਂਸ ਐਵਾਰਡ ਨਾਲ ਨਵਾਜ਼ਿਆ ਗਿਆ ¢ ਸਮਾਰੋਹ ਦÏਰਾਨ ਹਰਪਾਲ ਕÏਰ ਧੰਜਲ (ਦ ਵੈਲਡਰ ਗਰਲ) ਨੂੰ ਸਕਿਲਡ ਟ੍ਰੇਡਜ਼ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਨਵੀਂ ਦਿਸ਼ਾ ਦੇਣ ਲਈ, ਅਮਰਿੰਦਰ ਸਿੰਘ ਧੀਮਾਨ (ਮੈਨੇਜਿੰਗ ਡਾਇਰੈਕਟਰ, ਧੀਮਾਨ ਇੰਡਸਟਰੀਜ਼), ਅਸ਼ਵਨੀ ਵਿਕਟਰ (ਡਾਇਰੈਕਟਰ, ਵਿਕਟਰ ਫੋਰਜਿੰਗਜ਼), ਪ੍ਰੋ. ਅਜੇ ਬੰਸਲ (ਰਜਿਸਟਰਾਰ, ਐਨਆਈਟੀ ਜਲੰਧਰ), ਮਨਮੀਤ ਕੇ ਅਰੋੜਾ (ਪਿ੍ੰਸੀਪਲ ਆਰਕੀਟੈਕਟ ਅਤੇ ਫਾਊਾਡਰ, ਦ ਆਰਚ), ਡਾ. ਚਰਨਜੀਤ ਸਿੰਘ ਪ੍ਰੁਥੀ (ਚੇਅਰਮੈਨ, ਕੈਪੀਟਲ ਹਸਪਤਾਲ) ਅਤੇ ਚਾਰੁਵ੍ਰਤ ਬੈਨਸ(ਅੰਤਰਰਾਸ਼ਟਰੀ ਓਲੰਪਿਆਡ ਮੈਡਲਿਸਟ–ਆਈ.ਈ.ਐੱਸ.ਓ.) ਨੂੰ ਵੀ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਲਾਲ ਕੁਮਾਰ ਵਿਸ਼ਵਾਸ (ਐੱਸ.ਡੀ.ਐੱਮ. ਨਕੋਦਰ), ਰਾਜ ਕੁਮਾਰ ਸ਼ਰਮਾ (ਕ੍ਰਿਕਟ ਕੋਚ ਅਤੇ ਅੰਤਰਰਾਸ਼ਟਰੀ ਕ੍ਰਿਕੇਟਰ ਅਭਿਸ਼ੇਕ ਸ਼ਰਮਾ ਦੇ ਪਿਤਾ) ਅਤੇ ਯੁਵਰਾਜ ਸਿੰਘ(ਅਸਿਸਟੈਂਟ ਡਿਫੈਂਸ ਕÏਾਸਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ) ਹਾਜ਼ਰ ਰਹੇ ¢ ਇਸ ਮੌਕੇ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਡਾ. ਮਨਬੀਰ ਸਿੰਘ (ਮੈਨੇਜਿੰਗ ਡਾਇਰੈਕਟਰ), ਪਰਮਿੰਦਰ ਕੌਰ (ਕੋ-ਚੇਅਰਪਰਸਨ), ਤਾਨਿਕਾ ਚੰਨੀ (ਜੁਆਇੰਟ ਮੈਨੇਜਿੰਗ ਡਾਇਰੈਕਟਰ), ਡਾ. ਨਿਤਿਨ ਟੰਡਨ (ਐਗਜ਼ਿਕਿਊਟਿਵ ਡਾਇਰੈਕਟਰ) ਅਤੇ ਡਾ. ਸ਼ਿਵ ਕੁਮਾਰ (ਡਾਇਰੈਕਟਰ ਕੈਂਪਸ) ਸ਼ਾਮਿਲ ਸਨ ¢ ਇਸ ਮੌਕੇ ਬੋਲਦਿਆਂ ਸ. ਚੰਨੀ ਨੇ ਕਿਹਾ ਕਿ ਐਕਸੀਲੈਂਸ ਐਵਾਰਡਜ਼ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਨਾ ਸੰਸਥਾ ਲਈ ਬਹੁਤ ਹੀ ਮਾਣ ਦੀ ਗੱਲ ਹੈ ਤੇ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਵੀ ਹੋਰ ਉਤਸ਼ਾਹਿਤ ਤੇ ਪ੍ਰੇਰਿਤ ਕਰਦੇ ਹਨ |

ਪਿਛਲੀ ਖ਼ਬਰ ਨਰੇਸ਼ ਭਗਤ ਮੀਤ ਪ੍ਰਧਾਨ, ਪਰਮਜੀਤ ਸਿੰਘ ਸਕੱਤਰ ਬਣੇ ਅਗਲੀ ਖ਼ਬਰ ਪੈਟਰੋਲ ਪੰਪ 'ਤੇ ਹੰਗਾਮਾ, ਥਾਰ ਸਵਾਰ ਅÏਰਤ ਤੇ ਸਾਥੀਆਂ ਵਲੋਂ ਕਰਿੰਦੇ ਨਾਲ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।