03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜਮਨਾ ਪਾਰ ਇਲਾਕੇ ’ਚ ਛੱਠ ਪੂਜਾ ਦੀਆਂ ਹੋ ਰਹੀਆਂ ਨੇ ਤਿਆਰੀਆਂ

ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਜਮਨਾ ਪਾਰ ਇਲਾਕੇ ਵਿਚ ਛੱਠ ਪੂਜਾ ਪ੍ਰਤੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਅਜੀਤ ਡੈਸਕ 03-11-2026
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਜਮਨਾ ਪਾਰ ਇਲਾਕੇ ਵਿਚ ਛੱਠ ਪੂਜਾ ਪ੍ਰਤੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜਮਨਾ ਦੇ ਕਿਨਾਰੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਵੱਡੇ ਪੱਧਰ ’ਤੇ ਅਸਥਾਈ ਛੱਠ ਘਾਟ ਬਣਾਏ ਜਾ ਰਹੇ ਹਨ। ਜਮਨਾ ਪਾਰ ਵਿਚ ਤਕਰੀਬਨ 200 ਤੋਂ ਜ਼ਿਆਦਾ ਘਾਟ ਤਿਆਰ ਕੀਤੇ ਜਾਣਗੇ। ਇਨ੍ਹਾਂ ਵਿਚੋਂ 24 ਮਾਡਲ ਘਾਟ ਹੋਣਗੇ। ਇਨ੍ਹਾਂ ਘਾਟਾਂ ’ਤੇ ਛੱਠ ਪੂਜਾ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਨਾਲ ਹੀ ਸ਼ਰਧਾਲੂਆਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਸ਼ਰਧਾਲੂਆਂ ਦੀ ਸੁਰੱਖਿਆ ਪ੍ਰਤੀ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ। ਸ਼ਰਧਾਲੂਆਂ ਲਈ ਪਖ਼ਾਨਿਆਂ, ਰੋਸ਼ਨੀ, ਪ੍ਰਵੇਸ਼ ਦੁਆਰ ਦੀ ਵਿਵਸਥਾ ਵੀ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਤੰਗੀ ਨਾ ਆਵੇ। ਜ਼ਿਲ੍ਹਾ ਪ੍ਰਸ਼ਾਸਨ ਨੇ ਛੱਠ ਪੂਜਾ ਦੀਆਂ ਤਿਆਰੀਆਂ ਪ੍ਰਤੀ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਘਾਟਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਜਾਣਗੇ।
ਪਿਛਲੀ ਖ਼ਬਰ 1984 ਸਿੱਖ ਕਤਲੇਆਮ ਭਾਰਤੀ ਇਤਿਹਾਸ ਦਾ ਕਾਲਾ ਅਧਿਆਇ- ਪਰਮਜੀਤ ਸਿੰਘ ‘ਵੀਰਜੀ’ ਅਗਲੀ ਖ਼ਬਰ ਦਿੱਲੀ ’ਚ ਵਧ ਰਿਹੈ ਹਵਾ ਪ੍ਰਦੂਸ਼ਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।