ਐਮ. ਐਲ. ਏ. ਆਦਰਸ਼ ਗ੍ਰਾਮ ਯੋਜਨਾ ਤਹਿਤ ਸੜਕ ਨਿਰਮਾਣ ਦਾ ਉਦਘਾਟਨ
ਕਾਲਾਂਵਾਲੀ/ਸਿਰਸਾ, 29 ਸਤੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡ ਕੇਵਲ ਵਿੱਚ ਪਿੰਡ ਦੀ ਜਨਰਲ ਧਰਮਸ਼ਾਲਾ ਤੋਂ ਸ਼ਮਸ਼ਾਨਘਾਟ ਤੱਕ ਜਾਣ ਵਾਲੀ ਸੜਕ ਅਤੇ ਇੱਕ ਲੇਨ ਦੇ ਨਿਰਮਾਣ ਦਾ ਉਦਘਾਟਨ ਕੀਤਾ। ਜਨਰਲ ਧਰਮਸ਼ਾਲਾ ਤੋਂ ਸ਼ਮਸ਼ਾਨਘਾਟ ਤੱਕ ਸੜਕ ਦੀ ਮਾੜੀ ਹਾਲਤ ਕਾਰਨ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਅਜੀਤ ਡੈਸਕ
30-09-2026