30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗਾਇਕਾ ਰੈਸ਼ ਕੌਰ ਨੇ ਨਾਰੀ ਚੇਤਨਾ ਤੇ ਮਾਂ ਦੀ ਮਹੱਤਤਾ ਦੇ ਗੀਤ ਗਾ ਕੇ ਦਿੱਤਾ ਸੁਨੇਹਾ

ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬੀ.

ਗਾਇਕਾ ਰੈਸ਼ ਕੌਰ ਗਾਇਕੀ ਪੇਸ਼ ਕਰਦੀ ਹੋਈ। 30-09-2026
ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬੀ.ਐਮ.ਸੀ. ਫਾਊਂਡੇਸ਼ਨ ਵਲੋਂ ਦਿੱਲੀ ਦੇ ਕੀਰਤੀ ਨਗਰ ਵਿਖੇ ਇਕ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪੁਰਸਕਾਰ ਦਿੱਤੇ ਗਏ। ਫਾਊਂਡੇਸ਼ਨ ਦੇ ਚੇਅਰਮੈਨ ਹਰਵਿੰਦਰਪਾਲ ਸਿੰਘ ਸੋਢੀ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਗਾਇਕਾ ਰੈਸ਼ ਕੌਰ ਨੇ ਨਾਰੀ ਚੇਤਨਾ ਅਤੇ ਮਾਂ ’ਤੇ ਸੂਫੀਆਨਾ ਕਲਾਮ ਪੇਸ਼ ਕੀਤਾ। ਜਦੋਂ ਰੈਸ਼ ਕੌਰ ਨੇ ਮਾਂ ਵਾਲਾ ਗੀਤਾ ਗਾਇਆ ਤਾਂ ਸਰੋਤਿਆਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਨਾਰੀ ਚੇਤਨਾ ਦੇ ਗੀਤ ਵਿਚ ਉਸ ਨੇ ਨਾਰੀ ਦੀ ਮਹੱਤਤਾ ਦੇ ਬਾਰੇ ਗੀਤ ਰਾਹੀਂ ਇਕ ਸੁਨੇਹਾ ਦਿੱਤਾ ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਇਸ ਉਪਰੰਤ ਰਵੀ ਆਹੂਜਾ ਨੇ ਸੂਫੀਆਨਾ ਅੰਦਾਜ਼ ਵਿਚ ਗੀਤ ਸੁਣਾਏ। ਅਖ਼ੀਰ ਵਿਚ ਹਰਵਿੰਦਰਪਾਲ ਸਿੰਘ ਸੋਢੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਫਾਊਂਡੇਸ਼ਨ ਵਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਅਤੇ ਹੋਰਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ 4 ਕਿੱਲੋ ਗਾਂਜੇ ਦੇ ਮਾਮਲੇ ਵਿੱਚ ਫਰਾਰ ਮੁਲਜ਼ਮ ਗਗਨਦੀਪ ਕਾਬੂ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।