17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੰਸਥਾ ਦੇ ਅਹੁਦੇਦਾਰ ਗਾਇਕਾ ਨੂੰ ਸਨਮਾਨਿਤ ਕਰਦੇ ਹੋਏ। ਵੱਖ-ਵੱਖ ਗਾਇਕਾਂ ਨੇ ਸ਼ਰਧਾਂਜਲੀ ਦੇ ਪ੍ਰੋਗਰਾਮ ਵਿਚ ਗੀਤ ਗਾ ਕੇ ਕੋਹਲੀ ਨੂੰ ਕੀਤਾ ਯਾਦ

ਨਵੀਂ ਦਿੱਲੀ, 16 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਨਿਰਦੇਸ਼ਕ ਅਤੇ ਸਖ਼ਾ ਸੰਸਥਾ ਦੇ ਚੇਅਰਮੈਨ ਸਵਰਗਵਾਸੀ ਅਮਰਜੀਤ ਸਿੰਘ ਕੋਹਲੀ ਦੀ ਯਾਦ ਵਿਚ ਅਤੇ ਸ਼ਰਧਾਂਜਲੀ ਦੇਣ ਲਈ ਰਿਸ਼ੀ ਨਗਰ ਦਿੱਲੀ ਵਿਖੇ ਇਕ ਸ਼ਰਧਾਂਜਲੀ ਪੋ੍ਰਗਰਾਮ ਗੁਰਦੀਪ ਸਿੰਘ ਸੇਹਰਾ ਦੀ ਅਗਵਾਈ ਦੇ ਵਿਚ ਕੀਤਾ ਗਿਆ, ਜਿਸ ਵਿਚ ਗਾਇਕ ਭੁਪਿੰਦਰ ਭੂਪੀ, ਜੋਗਿੰਦਰ ਸਿੰਘ ਮਲਹੋਤਰਾ, ਗੁਰਦੀਪ ਸਿੰਘ ਤੁਲੀ, ਡਾ.

ਅਜੀਤ ਡੈਸਕ 17-08-2026
ਨਵੀਂ ਦਿੱਲੀ, 16 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਨਿਰਦੇਸ਼ਕ ਅਤੇ ਸਖ਼ਾ ਸੰਸਥਾ ਦੇ ਚੇਅਰਮੈਨ ਸਵਰਗਵਾਸੀ ਅਮਰਜੀਤ ਸਿੰਘ ਕੋਹਲੀ ਦੀ ਯਾਦ ਵਿਚ ਅਤੇ ਸ਼ਰਧਾਂਜਲੀ ਦੇਣ ਲਈ ਰਿਸ਼ੀ ਨਗਰ ਦਿੱਲੀ ਵਿਖੇ ਇਕ ਸ਼ਰਧਾਂਜਲੀ ਪੋ੍ਰਗਰਾਮ ਗੁਰਦੀਪ ਸਿੰਘ ਸੇਹਰਾ ਦੀ ਅਗਵਾਈ ਦੇ ਵਿਚ ਕੀਤਾ ਗਿਆ, ਜਿਸ ਵਿਚ ਗਾਇਕ ਭੁਪਿੰਦਰ ਭੂਪੀ, ਜੋਗਿੰਦਰ ਸਿੰਘ ਮਲਹੋਤਰਾ, ਗੁਰਦੀਪ ਸਿੰਘ ਤੁਲੀ, ਡਾ. ਰਾਣੀ ਸਤਵਿੰਦਰ ਕੌਰ, ਕਿਰਨ ਕੌਰ, ਨਿਰਮਲ ਵੈਦ, ਜਸਵੰਤ ਸਿੰਘ ਮਲਹੋਤਰਾ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ’ਤੇ ਕਈ ਗਾਇਕਾਂ ਨੇ ਆਪਣੀ ਗਾਇਕੀ ਦੇ ਨਾਲ ਅਮਰਜੀਤ ਸਿੰਘ ਕੋਹਲੀ ਨੂੰ ਸ਼ਰਧਾਂਜਲੀ ਦਿੱਤੀ। ਮੰਚ ਦਾ ਸੰਚਾਲਨ ਸਈਅਦ ਸਲਾਹੁਦੀਨ ਅਤੇ ਗੁਰਦੀਪ ਸੇਹਰਾ ਨੇ ਬਾਖੂਬੀ ਕੀਤਾ। ਇਸ ਮੌਕੇ ’ਤੇ ਵੱਖ-ਵੱਖ ਖੇਤਰਾਂ ਦੇ ਵਿਚ ਯੋਗਦਾਨ ਪਾਉਣ ਅਤੇ ਸਮਾਜ ਸੇਵਾ ਕਰ ਰਹੀਆਂ ਸ਼ਖ਼ਮੀਅਤਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ। ਇਕ ਮੌਕੇ ’ਤੇ ਸ. ਕੋਹਲੀ ਦੇ ਜੀਵਨ ਤੇ ਸੰਗੀਤ ਯਾਦ ਯਾਤਰਾ ਦੇ ਅਧਾਰਿਤ ਇਕ ਡਾਕੂਮੈਂਟਰੀ ਫ਼ਿਲਮ ਵੀ ਵਿਖਾਈ ਗਈ। ਇਸ ਪੋ੍ਗਰਾਮ ਦੇ ਵਿਚ ਏਕਸ ਕ੍ਰਿਏਸ਼ਨ, ਪਰਿਧੀ ਅਤੇ ਫ਼ਿਲਹਾਰ ਮੇਨਿਕ ਟਰੱਸਟ ਨੇ ਸਹਿਯੋਗ ਦਿੱਤਾ। ਸਮੁੱਚੇ ਪੋ੍ਗਰਾਮ ਦੇ ਪ੍ਰਤੀ ਸੋਰਵ ਅਗਰਵਾਲ ਨੇ ਇਸ ਪੋ੍ਗਰਾਮ ਦੇ ਸਟੇਜ, ਸਾਊਂਡ, ਲਾਈਟ ਅਤੇ ਹੋਰ ਪ੍ਰਬੰਧ ਕੀਤਾ। ਅਖ਼ੀਰ ਵਿਚ ਗੁਰਦੀਪ ਸੇਹਰਾ ਨੇ ਸਭ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਦਿੱਲੀ ਦੇ ਸਰਕਾਰੀ ਸਕੂਲ ’ਚ ਹੋ ਰਹੀ ਹੈ ਰੈਗੂਲਰ ਅਧਿਆਪਕਾਂ ਦੀ ਕਮੀ ਅਗਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਚੋਰ। ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ ਨਵੀਂ ਦਿੱਲੀ, 16 ਅਗਸਤ (ਡਾ. ਬਲਵਿੰਦਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।