17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ’ਚ ਰਾਜਾਂ ਦੇ ਵਿਦਿਆਰਥੀ ਹੋਸਟਲ ਨਾ ਮਿਲਣ ’ਤੇ ਹੋ ਰਹੀ ਹੈ ਪ੍ਰੇਸ਼ਾਨੀ

ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਯੂਨੀਵਰਸਿਟੀ ਵਿਚ ਹੁਣ ਦਾਖ਼ਲੇ ਤੋਂ ਬਾਅਦ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ।

ਅਜੀਤ ਡੈਸਕ 17-08-2026
ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਯੂਨੀਵਰਸਿਟੀ ਵਿਚ ਹੁਣ ਦਾਖ਼ਲੇ ਤੋਂ ਬਾਅਦ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ । ਜੋ ਵਿਦਿਆਰਥੀ ਦਿੱਲੀ ਤੋਂ ਬਾਹਰਲੇ ਰਾਜਾਂ ਦੇ ਹਨ , ਉਨ੍ਹਾਂ ਨੂੰ ਹੋਸਟਲ ਨਾ ਮਿਲਣ ’ ਤੇ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਕਿਉਂਕਿ ਦਿੱਲੀ ਯੂਨੀਵਰਸਿਟੀ ਦੇ 50 ਫ਼ੀਸਦੀ ਕਾਲਜਾਂ ਵਿਚ ਹੋਸਟਲ ਦੀ ਸਹੂਲਤ ਨਹੀਂ ਹੈ । ਜਿਸ ਕਰ ਕੇ ਆਰਥਿਕ ਰੂਪ ਤੋਂ ਕਮਜ਼ੋਰ ਵਿਦਿਆਰਥੀਆਂ ਲਈ ਸਮੱਸਿਆ ਆ ਖੜ੍ਹੀ ਹੋ ਗਈ ਹੈ । ਦਿੱਲੀ ਵਿਚ ਪੀ . ਜੀ . ਦੀ ਕਾਫ਼ੀ ਭਰਮਾਰ ਹੈ । ਤਕਰੀਬਨ ਕਾਲਜਾਂ ਦੇ ਆਸਪਾਸ ਪੀ . ਜੀ . ਬਣੇ ਹੋਏ ਹਨ ਅਤੇ ਉਹ ਵਿਦਿਆਰਥੀ ਤੋਂ 18 ਹਜ਼ਾਰ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਸੂਲਦੇ ਹਨ , ਜਿਸ ਵਿਚ ਰਹਿਣਾ , ਰੋਟੀ ਪਾਣੀ ਅਤੇ ਰਿਹਾਇਸ਼ ਹੋਵੇਗੀ । ਕਈ ਪੀ . ਜੀ . ਵਿਚ ਬਿਜਲੀ ਦਾ ਬਿੱਲ ਵੀ ਵੱਖਰਾ ਵਸੂਲਿਆ ਜਾਂਦਾ ਹੈ । ਵਿਦਿਆਰਥੀਆਂ ਦੇ ਮਾਪੇ ਇਸ ਖ਼ਰਚ ਨੂੰ ਕਿਵੇਂ ਨਾ ਕਿਵੇਂ ਸਹਿਣ ਕਰ ਰਹੇ ਹਨ । ਗ੍ਰੈਜੂਏਸ਼ਨ ਪੱਧਰ ਤੋਂ ਉੱਪਰ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਹੋਰ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਉਨ੍ਹਾਂ ਲਈ ਹੋਸਟਲ ਹੀ ਨਹੀਂ ਬਲਕਿ ਉਨ੍ਹਾਂ ਨੂੰ ਪ੍ਰਾਈਵੇਟ ਕਮਰਿਆਂ ਜਾਂ ਫਿਰ ਪੀ . ਜੀ . ਵਿਚ ਰਹਿਣਾ ਪੈ ਰਿਹਾ ਹੈ । ਕੁਝ ਕਾਲਜਾਂ ਨੇ ਹੋਸਟਲ ਬਣਾਉਣ ਲਈ ਸਰਕਾਰ ਤੋਂ ਮੰਗ ਵੀ ਕੀਤੀ ਹੈ । ਸਫ਼ਾਈ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਦੇ ਕਲਿਆਣਪੁਰੀ ਇਲਾਕੇ ਵਿਚ ਇਕ ਸਫ਼ਾਈ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਇਹ ਘਟਨਾ ਉਦੋਂ ਵਾਪਰੀ ਜਦੋਂ ਸਫ਼ਾਈ ਕਰਮਚਾਰੀ ਆਪਣਾ ਕੰਮ ਕਰ ਰਿਹਾ ਸੀ ਅਤੇ ਅਚਾਨਕ ਉਸ ’ ਤੇ ਇਕ ਵਿਅਕਤੀ ਨੇ ਚਾਕੂ ਮਾਰ - ਮਾਰ ਕੇ ਕਈ ਵਾਰ ਕੀਤੇ । ਇਹ ਘਟਨਾ ਸੀ . ਸੀ . ਟੀ . ਵੀ . ਕੈਮਰੇ ’ ਚ ਕੈਦ ਹੋ ਗਈ । ਇਸ ਘਟਨਾ ਤੋਂ ਬਾਅਦ ਚਾਕੂ ਮਾਰਨ ਵਾਲਾ ਵਿਅਕਤੀ ਫ਼ਰਾਰ ਹੋ ਗਿਆ । ਇਸ ਦੀ ਪਹਿਚਾਣ ਅਨਿਲ ਦੇ ਰੂਪ ਵਿਚ ਕੀਤੀ ਗਈ ਹੈ । ਪੁਲਿਸ ਦੋਸ਼ੀ ਦੀ ਤਲਾਸ਼ ਕਰਨ ਵਿਚ ਜੁਟੀ ਹੋਈ ਹੈ । ਇਸ ਘਟਨਾ ਪ੍ਰਤੀ ਸਫ਼ਾਈ ਕਰਮਚਾਰੀਆਂ ਨੇ ਦੁੱਖ ਪ੍ਰਗਟ ਕਰਦੇ ਹੋਏ ਸੁਰੱਖਿਆ ਦੀ ਮੰਗ ਕਰਦਿਆਂ ਦੋਸ਼ੀ ਨੂੰ ਜਲਦੀ ਕਾਬੂ ਕਰਕੇ ਸਖ਼ਤ ਸਜ਼ਾ ਦੀ ਵੀ ਮੰਗ ਕੀਤੀ ਹੈ । ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫ਼ੈਲ ਗਈ ਹੈ । ਇਸ ਘਟਨਾ ਪ੍ਰਤੀ ਆਮ ਆਦਮੀ ਨੇ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਗ਼ਰੀਬ ਆਦਮੀ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਤੇ ਅਪਰਾਧੀ ਲਗਾਤਾਰ ਅਪਰਾਧ ਕਰ ਰਹੇ ਹਨ । ਪਾਰਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ ਤੇ ਕਾਰਵਾਈ ਕਰਦੇ ਹੋਏ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ।
ਪਿਛਲੀ ਖ਼ਬਰ ਗਰੀਨ ਐਂਡ ਕਲੀਨ ਸੰਸਥਾ ਵਲੋਂ ਆਜ਼ਾਦੀ ਉਤਸਵ ਮਨਾਇਆ ਗਾਇਕ ਸੁਭਾਸ਼ ਗੋਇਲ, ਅੰਜੂ ਗੋਇਲ ਤੇ ਨਵਦੀਪ ਨੇ ਕਰਾਈ ਬੱਲੇ-ਬੱਲੇ ਅਗਲੀ ਖ਼ਬਰ ਦਿੱਲੀ ’ਚ ਬਿਨਾਂ ਸੁਰੱਖਿਆ ਦੇ ਚਲ ਰਹੇ ਨੇ ਚਾਰਜਿੰਗ ਪੁਆਇੰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।