17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜਾਖਲ ’ਚ ਪਗੜੀ ਸੰਭਾਲ ਜੱਟਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਆਜ਼ਾਦੀ ਦਿਵਸ ’ਤੇ ਕਾਲਾ ਦਿਵਸ ਮਨਾਇਆ ਰੇਲਵੇ ਓਵਰਬ੍ਰਿਜ ਤੋੜਨ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ, ਆਰਜ਼ੀ ਰਸਤਾ ਬਣਾਉਣ ਦੀ ਮੰਗ

ਟੋਹਾਣਾ, 16 ਅਗਸਤ (ਮਨਜੀਤ ਸਿੰਘ) - ਪਗੜੀ ਸੰਭਾਲ ਜੱਟਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਾਖਲ ਵਿਖੇ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲੇ ਝੰਡੇ ਲੈਕੇ ਜਾਖਲ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਬਾਅਦ ਧਰਨਾ ਲਗਾਇਆ ਗਿਆ।

ਜਾਖਲ ਵਿੱਚ ਪਗੜੀ ਸੰਭਾਲ ਜੱਟਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਉਂਦਿਆਂ ਰੋਸ ਪ੍ਰਦਰਸ਼ਨ ਕਰਨ ਬਾਅਦ ਧਰਨਾ ਲਗਾਈ ਬੈਠੇ ਕਿਸਾਨ। ਤਸਵੀਰ : ਮਨਜੀਤ ਸਿੰਘ ਟੋਹਾਣਾ 17-08-2026
ਟੋਹਾਣਾ, 16 ਅਗਸਤ (ਮਨਜੀਤ ਸਿੰਘ) - ਪਗੜੀ ਸੰਭਾਲ ਜੱਟਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਾਖਲ ਵਿਖੇ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲੇ ਝੰਡੇ ਲੈਕੇ ਜਾਖਲ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਬਾਅਦ ਧਰਨਾ ਲਗਾਇਆ ਗਿਆ। ਇਸ ਮੌਕੇ ਕਿਸਾਨ ਆਗੂ ਲਾਭ ਸਿੰਘ ਉਦੇਪੁਰ ਨੇ ਕਿਹਾ ਕਿ ਜਾਖਲ ਦੇ ਰੇਲਵੇ ਓਵਰਬ੍ਰਿਜ ਨੂੰ ਤੋੜੇ ਜਾਣ ਤੋਂ ਬਾਅਦ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ ਪਰ ਅਜੇ ਤੱਕ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।ਲਾਭ ਸਿੰਘ ਉਦੇਪੁਰ ਨੇ ਕਿਹਾ ਕਿ ਲੋਕ ਸਭਾ ਮੈਂਬਰ ਸੁਭਾਸ਼ ਬਰਾਲਾ ਵੱਲੋਂ ਰੇਲਵੇ ਮੰਤਰੀ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਵੀ ਜਾਖਲ ਦੀ ਜਨਤਾ ਨੂੰ ਕੋਈ ਠੋਸ ਭਰੋਸਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਓਵਰਬ੍ਰਿਜ ਦੇ ਬਲਾਕਾਂ ਸਬੰਧੀ ਦਿੱਤੀ ਗਈ ਅਰਜ਼ੀ ਵੀ ਰੱਦ ਹੋ ਚੁੱਕੀ ਹੈ ਅਤੇ ਅਜੇ ਤੱਕ ਨਵੇਂ ਬਲਾਕ ਨਹੀਂ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਬਲਾਕਾਂ ਦੀ ਉਪਲਬਧਤਾ ਤੋਂ ਪਹਿਲਾਂ ਹੀ ਓਵਰਬ੍ਰਿਜ ਨੂੰ ਤੋੜ ਦੇਣਾ ਰੇਲਵੇ ਵਿਭਾਗ ਦੀ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਜਦੋਂ ਤੱਕ ਨਵਾਂ ਓਵਰਬ੍ਰਿਜ ਨਹੀਂ ਬਣਦਾ, ਉਦੋਂ ਤੱਕ ਲੋਕਾਂ ਲਈ ਆਰਜ਼ੀ ਰੇਲਵੇ ਫਾਟਕ ਜਾਂ ਕੋਈ ਹੋਰ ਰਸਤਾ ਬਣਾਇਆ ਜਾਵੇ, ਤਾਂ ਜੋ ਕਿਸਾਨ ਆਪਣੀ ਫਸਲ ਮੰਡੀ ਤੱਕ ਲਿਆ ਸਕਣ ਅਤੇ ਮੰਡੀ ਦੀ ਆਵਾਜਾਈ ਮੁੜ ਚਾਲੂ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਵੇਲੇ ਜਾਖਲ ਮੰਡੀ ਅਤੇ ਆਸ-ਪਾਸ ਦੇ ਲੋਕਾਂ ਦਾ ਆਪਸੀ ਸੰਪਰਕ ਟੁੱਟਦਾ ਜਾ ਰਿਹਾ ਹੈ ਅਤੇ ਮੰਡੀ ਵਿੱਚ ਕਰੋਨਾ ਕਾਲ ਵਰਗੀ ਸੁੰਨ ਪਈ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸੇ ਅਣਸੁਖਾਵੀਂ ਘਟਨਾ ਦੌਰਾਨ ਅੱਗ ਲੱਗ ਜਾਵੇ ਤਾਂ ਫਾਇਰ ਬ੍ਰਿਗੇਡ ਦੇ ਵਾਹਨਾਂ ਦਾ ਪਹੁੰਚਣਾ ਵੀ ਮੁਸ਼ਕਲ ਹੈ ਅਤੇ ਐਂਬੂਲੈਂਸ ਲਈ ਵੀ ਰਸਤਾ ਨਹੀਂ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੁਭਾਸ਼ ਬਰਾਲਾ ਵੱਲੋਂ ਸੰਸਦ ਵਿੱਚ ਬਾਈਪਾਸ ਸਬੰਧੀ ਤਾਂ ਗੱਲ ਕੀਤੀ ਗਈ ਹੈ ਪਰ ਜਾਖਲ ਦੇ ਰੇਲਵੇ ਓਵਰਬ੍ਰਿਜ ਦੇ ਗੰਭੀਰ ਮਸਲੇ ਨੂੰ ਲੈ ਕੇ ਲੋਕਾਂ ਨੂੰ ਅਜੇ ਤੱਕ ਕੋਈ ਠੋਸ ਹੱਲ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸੁਭਾਸ਼ ਬਰਾਲਾ ਪਹਿਲਾਂ ਵੀ ਡੀ.ਐੱਮ. ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ। ਲਾਭ ਸਿੰਘ ਉਦੇਪੁਰ ਨੇ ਕਿਹਾ ਕਿ ਐੱਸ.ਡੀ.ਐੱਮ. ਟੋਹਾਣਾ ਨਾਲ ਤਲਵਾੜੇ ਵਾਲੇ 26 ਫੁੱਟ ਦੇ ਰਸਤੇ ਸਬੰਧੀ ਗੱਲਬਾਤ ਹੋਈ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਟੈਂਡਰ ਜਾਂ ਲੋੜੀਂਦੀ ਮਨਜ਼ੂਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਿਰਫ਼ ਪ੍ਰਸਤਾਵ ਤਿਆਰ ਕਰ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ। ਜਦੋਂ ਤੱਕ ਸਬੰਧਤ ਅਧਿਕਾਰੀ ਦੇ ਦਸਤਖ਼ਤ ਅਤੇ ਮਨਜ਼ੂਰੀ ਨਹੀਂ ਹੁੰਦੀ, ਉਦੋਂ ਤੱਕ ਇਹ ਪ੍ਰਸਤਾਵ ਅਮਲ ਵਿੱਚ ਨਹੀਂ ਆ ਸਕਦਾ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਸੱਚਮੁੱਚ ਚਾਹੁਣ ਤਾਂ ਲੋਕਾਂ ਲਈ ਆਰਜ਼ੀ ਰਸਤਾ ਕੁਝ ਹੀ ਦਿਨਾਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ, ਪਰ ਕੰਮ ਕਰਨ ਦੀ ਨੀਅਤ ਨਾ ਹੋਣ ਕਾਰਨ ਲੋਕਾਂ ਨੂੰ ਸਿਰਫ਼ ਭਰੋਸਿਆਂ ਨਾਲ ਹੀ ਟਾਲਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਜਾਖਲ ਦੇ ਲੋਕਾਂ ਲਈ ਆਵਾਜਾਈ ਦਾ ਢੁੱਕਵਾਂ ਆਰਜ਼ੀ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਓਵਰਬ੍ਰਿਜ ਦੇ ਨਿਰਮਾਣ ਸਬੰਧੀ ਠੋਸ ਕਾਰਵਾਈ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਕਿਸਾਨ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰੀ ਤੰਤਰ ਨੂੰ ਹਲੂਣਾ ਦਿੱਤਾ।
ਪਿਛਲੀ ਖ਼ਬਰ ਜਲਦੀ ਹੀ ਤਿੰਨ ਹਸਪਤਾਲਾਂ ’ਚ ਮਿਲੇਗੀ ਕੈਂਸਰ ਡੇ ਕੇਅਰ ਸੈਂਟਰ ਦੀ ਸਹੂਲਤ ਅਗਲੀ ਖ਼ਬਰ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਟੋਹਾਣਾ ਵਿਚ ਧੂਮ - ਧਾਮ ਨਾਲ ਮਨਾਇਆ ਆਜ਼ਾਦੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।