17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪੰਜੋਖਰਾ ਸਾਹਿਬ ਮਾਮਲਾ : ‘ ਸਨਮਾਨ ’ ਲੈਣ ਨਹੀਂ ਪੁੱਜੀ ਸਰਪੰਚ ਗਗਨਰਣਦੀਪ ਮੱਟਦਾਦੂ ਅੰਤਰ ਆਤਮਾ ਨੇ ਸਰਕਾਰੀ ਸਟੇਜ ਤੋਂ ਸਨਮਾਨ ਲੈਣ ਦੀ ਨਹੀਂ ਦਿੱਤੀ ਇਜਾਜ਼ਤ

ਡੱਬਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)-ਪੰਜੋਖਰਾ ਸਾਹਿਬ ਮਾਮਲੇ ਵਿਚ ਸਿੱਖ ਸੰਗਤ ਦੀਆਂ ਆਹਤ ਭਾਵਨਾਵਾਂ ਦੇ ਸਮਰਥਨ ਵਿਚ ਪਿੰਡ ਮੱਟਦਾਦੂ ਦੀ ਮਹਿਲਾ ਸਰਪੰਚ ਗਗਨਰਣਦੀਪ ਸਿੰਘ ਮੱਟਦਾਦੂ ਆਜ਼ਾਦੀ ਦਿਹਾੜੇ ਦੇ ਸਮਾਗਮ ਵਿਚ ਪ੍ਰਸ਼ਾਸਨ ਵਲੋਂ ਦਿੱਤਾ ਜਾਣ ਵਾਲਾ ਸਨਮਾਨ ਲੈਣ ਨਹੀਂ ਪੁੱਜੀ। ਡੱਬਵਾਲੀ ਵਿਚ ਕਰਵਾਏ ਸਮਾਗਮ ਦੌਰਾਨ ਮੰਚ ਤੋਂ ਉਨ੍ਹਾਂ ਦੇ ਨਾਂਅ ਦਾ ਐਲਾਨ ਵੀ ਹੋਇਆ, ਪਰ ਉਨ੍ਹਾਂ ਵਿਰੋਧ ਵਜੋਂ ਸਨਮਾਨ ਲੈਣ ਤੋਂ ਦੂਰੀ ਬਣਾਈ ਰੱਖੀ।

ਅਜੀਤ ਡੈਸਕ 17-08-2026
ਡੱਬਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)-ਪੰਜੋਖਰਾ ਸਾਹਿਬ ਮਾਮਲੇ ਵਿਚ ਸਿੱਖ ਸੰਗਤ ਦੀਆਂ ਆਹਤ ਭਾਵਨਾਵਾਂ ਦੇ ਸਮਰਥਨ ਵਿਚ ਪਿੰਡ ਮੱਟਦਾਦੂ ਦੀ ਮਹਿਲਾ ਸਰਪੰਚ ਗਗਨਰਣਦੀਪ ਸਿੰਘ ਮੱਟਦਾਦੂ ਆਜ਼ਾਦੀ ਦਿਹਾੜੇ ਦੇ ਸਮਾਗਮ ਵਿਚ ਪ੍ਰਸ਼ਾਸਨ ਵਲੋਂ ਦਿੱਤਾ ਜਾਣ ਵਾਲਾ ਸਨਮਾਨ ਲੈਣ ਨਹੀਂ ਪੁੱਜੀ। ਡੱਬਵਾਲੀ ਵਿਚ ਕਰਵਾਏ ਸਮਾਗਮ ਦੌਰਾਨ ਮੰਚ ਤੋਂ ਉਨ੍ਹਾਂ ਦੇ ਨਾਂਅ ਦਾ ਐਲਾਨ ਵੀ ਹੋਇਆ, ਪਰ ਉਨ੍ਹਾਂ ਵਿਰੋਧ ਵਜੋਂ ਸਨਮਾਨ ਲੈਣ ਤੋਂ ਦੂਰੀ ਬਣਾਈ ਰੱਖੀ। ਸਰਪੰਚ ਨੂੰ ਪਿੰਡ ਵਿਚ ਧੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਕੂਟਰੀ ਭੇਟ ਯੋਜਨਾ ਅਤੇ ਬੱਚਿਆਂ ਨੂੰ ਸਕੂਲ ਤੱਕ ਸੁਰੱਖਿਅਤ ਆਵਾਜਾਈ ਸਹੂਲਤ ਦੇਣ ਵਰਗੇ ਕਾਰਜਾਂ ਲਈ ਸਨਮਾਨਿਤ ਕੀਤਾ ਜਾਣਾ ਸੀ। ਸਰਪੰਚ ਦੇ ਨੁਮਾਇੰਦੇ ਰਣਦੀਪ ਸਿੰਘ ਮੱਟਦਾਦੂ ਨੇ ਦੋਸ਼ ਲਾਇਆ ਕਿ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਵਿਚ ਗੁਰਸਿਮਰਨ ਸਿੰਘ ਮੰਡ ਵਲੋਂ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਤੇ ਸਮਾਜਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਨਿਰਦੋਸ਼ ਸਿੱਖ ਨੌਜਵਾਨਾਂ ‘ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਆਹਤ ਹੋਣ ਕਾਰਨ ਅੰਤਰ ਆਤਮਾ ਨੇ ਸਰਕਾਰੀ ਸਟੇਜ ਤੋਂ ਸਨਮਾਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਡੀਅਮ ’ ਚ ਮਨਾਇਆ ਜ਼ਿਲ੍ਹਾ ਪੱਧਰੀ ਸੁਤਰੰਤਤਾ ਦਿਵਸ ਅਗਲੀ ਖ਼ਬਰ ਐਵਰਗ੍ਰੀਨ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।