28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਆਸਟ੍ਰੇਲੀਆ ਦੇ ਮਰੀਜ਼ ਦੀ ਸਰਜਰੀ ਕਰਕੇ ਸਰੀਰ ’ਚੋਂ ਡਾਕਟਰਾਂ ਨੇ ਕੈਂਸਰ ਟਿਊਮਰ ਕੱਢਿਆ

ਅਜੀਤ ਡੈਸਕ 25-06-2026
ਨਵੀਂ ਦਿੱਲੀ, 24 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਫੋਰਟਿਸ ਹਸਪਤਾਲ ਮਾਨੇਸਰ ਦੇ ਡਾਕਟਰਾਂ ਨੇ ਇਕ 45 ਸਾਲਾਂ ਦੇ ਆਸਟ੍ਰੇਲੀਆ ਤੋਂ ਆਏ ਮਰੀਜ਼ ਜੋ ਕਿ ਰੈਕਟਲ ਕੈਂਸਰ ਤੋਂ ਪੀੜਤ ਸਨ ਅਤੇ ਇਨ੍ਹਾਂ ਦੀ ਇਹ ਪਹਿਲੀ ਸਟੇਜ ਸੀ। ਡਾਕਟਰਾਂ ਨੇ ਇਸ ਵਿਅਕਤੀ ਦੀ ਐਡਵਾਂਸ ਰੋਬੋਟਿਕ ਟਰਾਂਸਏਨਲ (ਟੀ. ਏ. ਐਮ. ਆਈ. ਐਸ) ਇੰਨਵੇਸਿਵ ਸਰਜਰੀ ਕਰਕੇ ਟਿਊਮਰ ਬਾਹਰ ਕੱਢਿਆ। ਇਸ ਸਰਜਰੀ ਦੇ ਵਿਚ ਡਾਕਟਰਾਂ ਨੇ ਮਰੀਜ਼ ਦੇ ਹੋਰ ਅੰਦਰਲੇ ਅੰਗਾਂ ਨੂੰ ਵੀ ਬਚਾਈ ਰੱਖਿਆ। ਇਹ ਟਿਊਮਰ ਪਹਿਲਾਂ ਇਲਾਜ ਸਮੇਂ ਛੋਟਾ ਹੋ ਗਿਆ ਸੀ ਪ੍ਰੰਤੂ ਬਾਅਦ ਵਿਚ ਇਸ ਦੇ ਲੱਛਣ ਦਿਖਾਈ ਦੇਣ ਲੱਗੇ। ਮਰੀਜ਼ ਨੇ ਭਾਰਤ ਵਿਚ ਆ ਕੇ ਆਪਣਾ ਇਲਾਜ ਕਰਵਾਉਣ ਦੀ ਸਲਾਹ ਬਣਾਈ। ਇਸ ਪ੍ਕਿਰਿਆ ਦੇ ਵਿਚ ਡਾ. ਵਿਨੈ ਸੈਮੁਅਲ ਗਾਇਕਵਾੜ (ਸੀਨੀਅਰ ਡਾਇਰੈਕਟਰ ਸਰਜਕਲ ਉਕੋਲਾਜੀ ਫੋਰਟਿਸ ਹਸਪਤਾਲ ਮਾਨੇਸਰ) ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਇਹ ਸਰਜਰੀ ਕੀਤੀ ਅਤੇ ਦੋ ਦਿਨ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ। ਮਰੀਜ਼ ਜੈਮੀ ਪਿਛਲੇ 18 ਮਹੀਨਿਆਂ ਤੋਂ ਪੀੜਤ ਸੀ ਅਤੇ ਉਸ ਨੇ ਆਸਟ੍ਰੇਲੀਆ ਵਿਚ ਇਲਾਜ ਕਰਵਾਇਆ, ਥੈਰੇਪੀ ਵੀ ਲਈ ਪ੍ਰੰਤੂ ਠੀਕ ਨਾ ਹੋਇਆ। ਇਸ ਸਰਜਰੀ ਦੇ ਵਿਚ ਸ਼ਾਮਿਲ ਡਾ. ਇੰਦਰਜੀਤ ਕੁਮਾਰ ਸਿੰਘ (ਫੋਰਿਟਸ ਹਸਪਤਾਲ ਮਾਨੇਸਰ) ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿਚ ਦੇਸ਼-ਵਿਦੇਸ਼ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ।
ਪਿਛਲੀ ਖ਼ਬਰ ਸੜਕਾਂ ਦੀ ਖੁਦਾਈ ਦਾ ਕੰਮ 1 ਜੁਲਾਈ ਤੋਂ 30 ਸਤੰਬਰ ਤੱਕ ਬੰਦ ਅਗਲੀ ਖ਼ਬਰ ਮੋਬਾਈਲ ਤੇ ਸੋਨੇ ਦੀਆਂ ਵਾਲੀਆਂ ਚੁਰਾਉਣ ਵਾਲਾ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।