29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖਨੌਰਾ ਪਿੰਡ ਵਿੱਚ ਇੱਕ ਘਰ ਨੇੜਿਓਂ 16 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

ਟੋਹਾਣਾ, 28 ਸਤੰਬਰ (ਮਨਜੀਤ ਸਿੰਘ)- ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅਪਰਾਧ ਜਾਂਚ ਸ਼ਾਖਾ ਟੋਹਾਣਾ ਦੀ ਪੁਲਿਸ ਨੇ ਪਿੰਡ ਖਨੌਰਾ ਵਿੱਚ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 16 ਬੋਤਲ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਕੇਵਲ ਸਿੰਘ ਪੁੱਤਰ ਧਨ ਸਿੰਘ ਵਾਸੀ ਪਿੰਡ ਖਨੌਰਾ, ਜ਼ਿਲ੍ਹਾ ਫਤਿਹਾਬਾਦ ਵਜੋਂ ਹੋਈ ਹੈ।

ਅਜੀਤ ਡੈਸਕ 29-09-2026
ਟੋਹਾਣਾ, 28 ਸਤੰਬਰ (ਮਨਜੀਤ ਸਿੰਘ)- ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅਪਰਾਧ ਜਾਂਚ ਸ਼ਾਖਾ ਟੋਹਾਣਾ ਦੀ ਪੁਲਿਸ ਨੇ ਪਿੰਡ ਖਨੌਰਾ ਵਿੱਚ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 16 ਬੋਤਲ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਕੇਵਲ ਸਿੰਘ ਪੁੱਤਰ ਧਨ ਸਿੰਘ ਵਾਸੀ ਪਿੰਡ ਖਨੌਰਾ, ਜ਼ਿਲ੍ਹਾ ਫਤਿਹਾਬਾਦ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਪਰਾਧ ਜਾਂਚ ਸ਼ਾਖਾ ਟੋਹਾਣਾ ਦੇ ਇੰਚਾਰਜ ਉਪ-ਨਿਰੀਖਕ ਅਜੈ ਨੇ ਦੱਸਿਆ ਕਿ ਪੁਲਿਸ ਟੀਮ 27 ਸਤੰਬਰ ਨੂੰ ਪਿੰਡ ਅਮਾਨੀ ਇਲਾਕੇ ਵਿੱਚ ਗਸ਼ਤ ਤੇ ਅਪਰਾਧਾਂ ਦੀ ਰੋਕਥਾਮ ਲਈ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਖਨੌਰਾ ਦਾ ਰਹਿਣ ਵਾਲਾ ਕੇਵਲ ਸਿੰਘ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਤੇ ਇਸ ਸਮੇਂ ਵੀ ਆਪਣੇ ਘਰ ਨੇੜੇ ਸ਼ਰਾਬ ਲੈ ਕੇ ਮੌਜੂਦ ਹੈ। ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਟੀਮ ਨੇ ਪਿੰਡ ਖਨੌਰਾ ਵਿੱਚ ਦੱਸੇ ਗਏ ਸਥਾਨ ’ਤੇ ਕਾਰਵਾਈ ਕੀਤੀ। ਪੁਲਿਸ ਨੂੰ ਦੇਖ ਕੇ ਇੱਕ ਵਿਅਕਤੀ ਹੱਥ ਵਿੱਚ ਚਿੱਟੇ ਰੰਗ ਦੀ ਪਲਾਸਟਿਕ ਦੀ ਕੈਨੀ ਲੈ ਕੇ ਘਰ ਅੰਦਰ ਜਾਣ ਲੱਗਾ ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਕੇਵਲ ਸਿੰਘ ਦੱਸਿਆ। ਪੁਲਿਸ ਵੱਲੋਂ ਨਿਯਮਾਂ ਅਨੁਸਾਰ ਕੈਨੀ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਸ਼ਰਾਬ ਦੀ ਮਾਤਰਾ ਮਾਪਣ ’ਤੇ ਕੁੱਲ 16 ਬੋਤਲਾਂ ਪਾਈਆਂ ਗਈਆਂ। ਇਸ ਸਬੰਧੀ ਪੁਲਿਸ ਨੇ ਕੇਵਲ ਸਿੰਘ ਖ਼ਿਲਾਫ਼ ਥਾਣਾ ਸਦਰ ਟੋਹਾਣਾ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ, ਹਿੰਮਤ, ਸੋਚ ਤੇ ਦੇਸ਼ ਭਗਤੀ ’ਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ-ਧਰਮਵੀਰ ਸਿੰਘ ਅਗਲੀ ਖ਼ਬਰ ਰਮਨ ਬਾਲਾਨਾ ਸ੍ਰੀ ਨੀਲਕੰਠ ਮਹਾਦੇਵ ਕਾਂਵੜ ਸੇਵਾ ਸੰਘ ਟਰੱਸਟ ਦੇ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।