28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੋਬਾਈਲ ਤੇ ਸੋਨੇ ਦੀਆਂ ਵਾਲੀਆਂ ਚੁਰਾਉਣ ਵਾਲਾ ਪੁਲਿਸ ਨੇ ਕੀਤਾ ਕਾਬੂ

ਅਜੀਤ ਡੈਸਕ 25-06-2026
ਨਵੀਂ ਦਿੱਲੀ, 24 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਪੱਛਮੀ ਜ਼ਿਲ੍ਹੇ ਦੀ ਚੋਰੀ ਵਿਰੋਧੀ ਸੈੱਲ ਦੀ ਟੀਮ ਨੇ ਇਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਈਸ਼ੂ ਕੁਮਾਰ (21) ਨਿਵਾਸੀ ਫ਼ਿਰੋਜ਼ਾਬਾਦ, ਉੱਤਰ ਪ੍ਰਦੇਸ਼ ਹੈ। ਇਸ ਨੇ 8ਵੀਂ ਪਾਸ ਕਰ ਕੇ ਆਪਣੇ ਪਿਤਾ ਦੀ ਦੁਕਾਨ ’ਤੇ ਕੁਝ ਸਮਾਂ ਕੰਮ ਕੀਤਾ, ਪ੍ਰੰਤੂ ਫਿਰ ਉਹ ਦਿੱਲੀ ਆ ਕੇ ਏਧਰ-ਉਧਰ ਘੁੰਮਣ ਲੱਗਾ ਅਤੇ ਬਾਅਦ ਵਿਚ ਆਪਣੇ ਪਿੰਡ ਦੇ ਇਕ ਵਿਅਕਤੀ ਦੇ ਘਰ ਦਿੱਲੀ ਰਹਿਣ ਲੱਗ ਪਿਆ। ਇਸ ਨੇ ਇਥੋਂ ਇਕ ਮੋਬਾਈਲ ਅਤੇ ਸੋਨੇ ਦੀਆਂ ਵਾਲੀਆਂ ਦੀ ਚੋਰੀ ਕੀਤੀ ਤੇ ਉੱਥੋਂ ਚਲਾ ਗਿਆ। ਇਸ ਮਾਮਲੇ ਪ੍ਰਤੀ ਉਸ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਈਸ਼ੂ ਕੁਮਾਰ ਜੋ ਉਸ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਉਸ ਕੋਲ ਠਹਿਰਿਆ ਹੋਇਆ ਸੀ ਪ੍ਰੰਤੂ ਉਹ ਮੋਬਾਈਲ ਅਤੇ ਘਰ ਵਿਚ ਰੱਖੀਆਂ ਸੋਨੇ ਦੀਆਂ ਵਾਲੀਆਂ ਦੀ ਚੋਰੀ ਕਰ ਕੇ ਇੱਥੋਂ ਚਲਾ ਗਿਆ ਹੈ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਸੀ.ਸੀ.ਟੀ.ਵੀ. ਦੀ ਫੁਟੇਜ, ਤਕਨੀਕੀ ਜਾਣਕਾਰੀ ਅਤੇ ਇੰਟੈਲੀਜੈੈਂਸ ਰਾਹੀਂ ਕਈ ਥਾਵਾਂ ’ਤੇ ਛਾਪੇ ਮਾਰੇ ਪ੍ਰੰਤੂ ਈਸ਼ੂ ਕੁਮਾਰ ਨਹੀਂ ਮਿਲਿਆ। ਇਸ ਉਪਰੰਤ ਪੁਲਿਸ ਨੇ ਇਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮਾਮਲਾ ਦਰਜ ਕਰ ਕੇ ਈਸ਼ੂ ਕੁਮਾਰ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ਦੇ ਮਰੀਜ਼ ਦੀ ਸਰਜਰੀ ਕਰਕੇ ਸਰੀਰ ’ਚੋਂ ਡਾਕਟਰਾਂ ਨੇ ਕੈਂਸਰ ਟਿਊਮਰ ਕੱਢਿਆ ਅਗਲੀ ਖ਼ਬਰ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ’ਚ ਲੱਗਾ ਇੰਟਰਨੈਸ਼ਨਲ ਪੁਲਿਸ ਐਕਸਪੋ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।