ਟੋਹਾਣਾ, 17 ਮਈ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਗੁਪਤਾ ਕਲੋਨੀ ਦੇ ਇੱਕ ਘਰ ਵਿੱਚ ਦੁਰਲੱਭ ਕੰਡੇਦਾਰ ਜੰਗਲੀ ਜੀਵ ਦੇਖੇ ਜਾਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ | ਸੂਚਨਾ ਮਿਲਣ ਉਪਰੰਤ ਸਹਾਰਾ ਰੈਸਕਿਊ ਟੀਮ ਨਵਜੋਤ ਸਿੰਘ ਢਿੱਲੋਂ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜੀਵ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕਰ ਲਿਆ ਗਿਆ | ਰੈਸਕਿਊ ਦੌਰਾਨ ਜਿਵੇਂ ਹੀ ਜੀਵ ਨੇ ਖਤਰਾ ਮਹਿਸੂਸ ਕੀਤਾ ਤਾਂ ਉਸ ਨੇ ਆਪਣੇ ਸਰੀਰ ਨੂੰ ਗੋਲ (ਗੇਂਦ) ਆਕਾਰ ਵਿੱਚ ਸਮੇਟ ਲਿਆ | ਉਸ ਦੇ ਸਰੀਰ 'ਤੇ ਮੌਜੂਦ ਤਿੱਖੇ ਕੰਡੇ ਉਸਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਹਨ | ਇਹ ਨਜ਼ਾਰਾ ਦੇਖ ਕੇ ਮੌਕੇ 'ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ | ਸਹਾਰਾ ਰੈਸਕਿਊ ਟੀਮ ਦੇ ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਜੀਵ TਹੇਜਹੌਗUਯਾਨੀ Tਝਾਉ ਚੂਹਾUਹੈ, ਜੋ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਅਤੇ ਵਾਤਾਵਰਣ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ | ਸਹਾਰਾ ਰੈਸਕਿਊ ਟੀਮ ਦੇ ਮੈਂਬਰ ਅਤੇ ਵਣ ਜੀਵ ਰੈਸਕਿਊਵਰ ਨਵਜੋਤ ਢਿੱਲੋਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 14 ਸਾਲਾਂ ਤੋਂ ਵਣ ਜੀਵਾਂ ਅਤੇ ਹੋਰ ਜੀਵ-ਜੰਤੂਆਂ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੱਪ, ਮਾਨੀਟਰ ਲਿਜ਼ਰਡ, ਬਾਂਦਰ ਅਤੇ ਹੋਰ ਜੰਗਲੀ ਜੀਵਾਂ ਦੇ ਰੈਸਕਿਊ ਆਮ ਤੌਰ 'ਤੇ ਹੁੰਦੇ ਰਹਿੰਦੇ ਹਨ, ਪਰ ਇਸ ਤਰ੍ਹਾਂ ਦਾ ਕੰਡੇਦਾਰ ਦੁਰਲੱਭ ਜੀਵ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਜੰਗਲੀ ਜੀਵ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਤੁਰੰਤ ਰੈਸਕਿਊ ਟੀਮ ਜਾਂ ਵਣ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ | ਰੈਸਕਿਊ ਤੋਂ ਬਾਅਦ ਜੀਵ ਨੂੰ ਸੁਰੱਖਿਅਤ ਕੁਦਰਤੀ ਵਾਤਾਵਰਣ ਵਿੱਚ ਛੱਡ ਦਿੱਤਾ ਗਿਆ |