ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਯੂਥ ਕਲੱਬ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੈਲਪਿੰਗ ਹੈਂਡ ਟਰੱਸਟ ਕਾਲਾਂਵਾਲੀ ਵੱਲੋਂ ਤੇਰਾ ਪੰਥ ਜੈਨ ਸਭਾ ਭਵਨ ਵਿਖੇ ਖੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ ਵਿੱਚ ਸਮਾਜ ਸੇਵਕ ਰਾਜੇਸ਼ ਕਾਕਾ ਅਸੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਥਾਣਾ ਮੁਖੀ ਸੁਨੀਲ ਕੁਮਾਰ ਸੋਢੀ ਵਿਸ਼ੇਸ਼ ਮਹਿਮਾਨ ਸਨ | ਟਰੱਸਟ ਦੇ ਪ੍ਰਧਾਨ ਲਖਬੀਰ ਸੋਢੀ ਨੇ ਦੱਸਿਆ ਕਿ ਗੁਪਤਾ ਬਲੱਡ ਬੈਂਕ, ਬਠਿੰਡਾ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 70 ਲੋਕਾਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ | ਥਾਣਾ ਕਾਲਾਂਵਾਲੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਖੁਦ ਖੂਨਦਾਨ ਕਰਕੇ ਦਾਨੀਆਂ ਨੂੰ ਉਤਸ਼ਾਹਿਤ ਕੀਤਾ | ਥਾਣਾ ਮੁਖੀ ਨੇ ਕਿਹਾ ਕਿ ਖੂਨਦਾਨ ਕਰਕੇ ਇੱਕ ਵਿਅਕਤੀ ਦੂਜੇ ਨੂੰ ਜੀਵਨ ਦੇ ਸਕਦਾ ਹੈ | ਮਰ ਰਹੇ ਵਿਅਕਤੀ ਦੀ ਜਾਨ ਬਚਾਉਣ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ | ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ | ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਕੰਮ ਹੈ | ਕੈਂਪ ਦੇ ਅੰਤ ਵਿੱਚ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਕੈਂਪ ਨੂੰ ਸਫਲ ਬਣਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ ਭਾਰਤ ਵਿਕਾਸ ਪ੍ਰੀਸ਼ਦ, ਤੇਰਾਪੰਥੀ ਨੌਜਵਾਨ ਪ੍ਰੀਸ਼ਦ, ਭਗਤ ਨਾਮਦੇਵ ਟਾਂਕ ਖੇਤਰੀ ਸਭਾ ਆਦਿ ਨੇ ਭਰਪੂਰ ਸਹਿਯੋਗ ਦਿੱਤਾ |ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕਾਕਾ ਅਸੀਰ, ਭਾਰਤ ਵਿਕਾਸ ਪਰੀਸ਼ਦ ਦੇ ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ, ਭਾਜਪਾ ਮੰਡਲ ਪ੍ਰਧਾਨ ਲਵਲੀ ਗਰਗ, ਨਾਮਦੇਵ ਟਾਂਕ ਖੇਤਰੀ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ, ਸਾਬਕਾ ਪ੍ਰਧਾਨ ਮਾਸਟਰ ਸੁਖਦਰਸ਼ਨ ਸਿੰਘ, ਜੀ.ਪੀ ਰਤਨ, ਓਮਪ੍ਰਕਾਸ਼ ਲੁਹਾਣੀ, ਯੁਵਾ ਮੰਚ ਦੇ ਪ੍ਰਧਾਨ ਚਰਨਦਾਸ ਚੰਨੀ, ਬਿੱਟੂ ਅਸੀਰ, ਮੋਹਨ ਲਾਲ ਸ਼ਰਮਾ, ਹਰਪ੍ਰੀਤ ਸਿੰਘ ਟੀਟੂ,