ਸਠਿਅਲਾ (ਅੰਮ੍ਰਿਤਸਰ), 25 ਅਕਤੂਬਰ (ਜਗੀਰ ਸਿੰਘ ਸਫਰੀ) - ਕਸਬਾ ਸਠਿਅਲਾ ਦੇ ਜੰਮਪਲ ਮਨਦੀਪ ਸਿੰਘ ਧਾਲੀਵਾਲ ਦਾ ਕੈਨੇਡਾ ਦੇ ਸਰੀ ਨੌਰਥ ਤੋਂ ਕੰਜ਼ਰਵੇਟਿਵ ਪਾਰਟੀ ਵਲੋ ਦੂਜੀ ਵਾਰ ਐਮ.ਐਲ.ਏ. ਬਣਨ ’ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ 'ਤੇ ਸੁਸਾਇਟੀ ਪ੍ਹਧਾਨ ਗੁਰਮੁੱਖ ਸਿੰਘ, ਹਰਦੀਪ ਸਿੰਘ ਤੇ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਕੈਨੇਡਾ ਦੇ ਸਰੀ ਨੌਰਥ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਮਨਦੀਪ ਸਿੰਘ ਧਾਲੀਵਾਲ ਦੇ ਦੂਜੀ ਵਾਰ ਵਿਧਾਇਕ (ਐਮ.ਐਲ.ਏ.) ਬਣਨ ’ਤੇ ਰਿਸ਼ਤੇਦਾਰ ਤੇ ਦੋਸਤਾਂ ਵਲੋਂ ਖੁਸ਼ੀ ਵਿਚ ਭੰਗੜੇ ਪਾਏ ਤੇ ਬਜ਼ਾਰ ਵਿਚ ਲੱਡੂਆਂ ਨਾਲ ਪਿੰਡ ਵਾਸੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਬਲਾਕ ਸੰਮਤੀ ਮੈਂਬਰ ਗਿਆਨੀ ਬੂਟਾ ਸਿੰਘ , ਗੁਲਜ਼ਾਰ ਸਿੰਘ, ਗੁਰਜੀਤ ਸਿੰਘ , ਗੁਰਵਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਯਤਨਸ਼ੀਲ ਰਹਿਣਗੇ।
ਤਾਜ਼ਾ ਖ਼ਬਰਾਂ
Free
ਸਰੀ ਨੌਰਥ (ਕਨੈਡਾ) ਤੋਂ ਮਨਦੀਪ ਸਿੰਘ ਧਾਲੀਵਾਲ ਦਾ ਦੂਜੀ ਵਾਰ ਐਮ.ਐਲ.ਏ. ਬਣਨ ਦੀ ਖੁਸ਼ੀ ਚ ਵੰਡੇ ਲੱਡੂ
ਸਠਿਅਲਾ (ਅੰਮ੍ਰਿਤਸਰ), 25 ਅਕਤੂਬਰ (ਜਗੀਰ ਸਿੰਘ ਸਫਰੀ) - ਕਸਬਾ ਸਠਿਅਲਾ ਦੇ ਜੰਮਪਲ ਮਨਦੀਪ ਸਿੰਘ ਧਾਲੀਵਾਲ ਦਾ ਕੈਨੇਡਾ...
ਅਜੀਤ ਡੈਸਕ
25-10-2026