09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰੋਜ਼ਾਨਾ ਰੇਲ ਯਾਤਰੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਟੋਹਾਣਾ ਸਟੇਸ਼ਨ 'ਤੇ ਠੰਢੇ ਪਾਣੀ ਦੀ ਸੇਵਾ ਸ਼ੁਰੂ

ਅਜੀਤ ਡੈਸਕ 20-04-2026
ਟੋਹਾਣਾ, 19 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਰੇਲਵੇ ਸਟੇਸ਼ਨ 'ਤੇ ਰੋਜ਼ਾਨਾ ਰੇਲ ਯਾਤਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਤੋਂ ਪਾਣੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ | ਮੌਕੇ 'ਤੇ ਮੌਜੂਦ ਯਾਤਰੀਆਂ ਅਤੇ ਸੇਵਾਦਾਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਇਸ ਮੌਕੇ ਜਲ ਸੇਵਾ ਐਸੋਸੀਏਸ਼ਨ ਦੇ ਕਸ਼ਮੀਰੀ ਲਾਲ ਯਾਦਵ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਯਾਤਰੀਆਂ ਨੂੰ ਠੰਢਾ ਤੇ ਸਾਫ਼ ਪਾਣੀ ਮੁਹੱਈਆ ਕਰਵਾਉਣਾ ਸਾਡਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਤਾਂ ਜੋ ਕਿਸੇ ਵੀ ਯਾਤਰੀ ਨੂੰ ਪਿਆਸ ਨਾਲ ਪਰੇਸ਼ਾਨ ਨਾ ਹੋਣਾ ਪਵੇ | ਇਸ ਦੌਰਾਨ ਅਜੈ ਸ਼ਰਮਾ, ਗੌਤਮ ਭਾਟੀਆ, ਪਵਨ ਗਰਗ, ਯੋਗੇਂਦਰ ਵਰਮਾ, ਨਰੇਸ਼ ਸ਼ਰਮਾ, ਰਾਜਾ ਕਾਮਰਾ, ਈਸ਼ ਧਵਨ, ਸੁਰੇਂਦਰ ਕੁਮਾਰ, ਵਿਕਾਸ ਸੇਠੀ, ਵਿਸ਼ਣੁ ਗੋਇਲ, ਤਰਸੇਮ ਸੈਨੀ, ਰਿਸ਼ਭ ਗੋਇਲ, ਅਜੀਤ, ਰਾਜੇਂਦਰ ਕੁਮਾਰ, ਰਿੰਕੂ ਵਰਮਾ, ਰਵੀ ਵਰਮਾ, ਰਵਿੰਦਰ ਸਮੇਤ ਕਈ ਸੇਵਾਦਾਰ ਮੌਜੂਦ ਰਹੇ ਅਤੇ ਉਨ੍ਹਾਂ ਨੇ ਸੇਵਾ ਵਿੱਚ ਭਾਗ ਲਿਆ | ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਨਾਗਪਾਲ ਨੇ ਸਭ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਇਸ ਜਜ਼ਬੇ ਨਾਲ ਹੀ ਅਸੀਂ ਲੋਕਾਂ ਦੀ ਸਹਾਇਤਾ ਕਰ ਸਕਦੇ ਹਾਂ | ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਤਾਂ ਜੋ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ |
ਪਿਛਲੀ ਖ਼ਬਰ ਪੋਸ਼ਣ ਪੰਦ੍ਹਰਵਾੜੇ ਤਹਿਤ ਪਿੰਡ ਕੰਨ੍ਹੜੀ 'ਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਅਗਲੀ ਖ਼ਬਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ 'ਚ ਸੰਸਦ ਮੈਂਬਰ ਔਰਤਾਂ ਦੀ ਗਿਣਤੀ 10 ਫ਼ੀਸਦੀ ਤੋਂ ਘੱਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।