17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਹੁਣ ਜਮਨਾ ਨਦੀ ਦੀ ਗਹਿਰਾਈ ਵਧਾਉਣ ਪ੍ਰਤੀ ਹੋ ਰਿਹਾ ਹੈ ਸਰਵੇ

ਅਜੀਤ ਡੈਸਕ 16-04-2026
ਨਵੀਂ ਦਿੱਲੀ, 15 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਹਰ ਸਾਲ ਬਾਰਿਸ਼ ਦੇ ਮੌਸਮ ਵਿਚ ਜਮਨਾ ਨਦੀ ਵਿਚ ਜ਼ਿਆਦਾ ਪਾਣੀ ਆ ਜਾਣ 'ਤੇ ਹੜ੍ਹ ਜਿਹੀ ਸਥਿਤੀ ਹਰ ਸਾਲ ਆਉਣ 'ਤੇ ਵਿਸ਼ੇਸ਼ ਕਰਕੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਇਸੇ ਸਮੱਸਿਆ ਨੂੰ ਲੈ ਕੇ ਜਮਨਾ ਨਦੀ ਦੀ ਗਹਿਰਾਈ ਜ਼ਿਆਦਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਲਈ ਸਰਵੇ ਕੀਤਾ ਜਾ ਰਿਹਾ ਹੈ | ਸਿੰਚਾਈ ਅਤੇ ਹੜ੍ਹ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਜਮਨਾ ਨਦੀ ਦੀ ਗਹਿਰਾਈ 60 ਤੋਂ 68 ਫੁੱਟ ਤੱਕ ਹੁੰਦੀ ਸੀ ਪ੍ਰੰਤੂ ਹੁਣ ਇਹ ਗਹਿਰਾਈ ਕਾਫੀ ਘੱਟ ਗਈ ਹੈ | ਆਈ.ਟੀ.ਓ. ਬੈਰਾਜ਼ ਤੋਂ ਔਖਲਾ ਬੈਰਾਜ਼ ਵਿਚ ਤਕਰੀਬਨ 14 ਕਿਲੋਮੀਟਰ ਦਾ ਹਿੱਸਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ | ਇੱਥੇ ਕਿਤੇ-ਕਿਤੇ ਗਹਿਰਾਈ 23 ਫੁੱਟ ਤੋਂ ਵੀ ਘੱਟ ਹੈ | ਇਸ ਨਦੀ ਦੀ 7 ਤੋਂ 10 ਫੁੱਟ ਤੱਕ ਗਹਿਰਾਈ ਵਧਾਉਣ ਦੀ ਯੋਜਨਾ ਬਣਾਈ ਗਈ ਹੈ | ਜਦੋਂ ਇਸ ਨਦੀ ਦਾ ਸਰਵੇ ਪੂਰਾ ਹੋ ਜਾਂਦਾ ਹੈ ਤਾਂ ਫਿਰ ਸਰਕਾਰ ਐਨ.ਜੀ.ਟੀ. ਤੋਂ ਡਰੇਜਿੰਗ ਦੀ ਇਜਾਜ਼ਤ ਲਵੇਗੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਹਿਰਾਈ ਘੱਟ ਹੋ ਜਾਣ 'ਤੇ ਜਦੋਂ ਬਾਰਿਸ਼ ਦੇ ਮੌਸਮ ਵਿਚ ਹਥਨੀ ਕੁੰਡ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਣੀ ਦਾ ਪੱਧਰ ਕਾਫੀ ਵਧ ਜਾਂਦਾ ਹੈ ਜਿਸ ਕਰਕੇ ਹੜ੍ਹ ਦਾ ਖਤਰਾ ਵਧ ਜਾਂਦਾ ਹੈ ਅਤੇ ਲੋਕਾਂ ਨੂੰ ਨਦੀ ਦੇ ਆਸ-ਪਾਸ ਤੋਂ ਹਟਣਾ ਪੈਂਦਾ ਹੈ |

ਪਿਛਲੀ ਖ਼ਬਰ ਹੁਣ ਦਿੱਲੀ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟਰਿਕ ਮਸ਼ੀਨ ਰਾਹੀਂ ਲੱਗੇਗੀ <br/> ਅਗਲੀ ਖ਼ਬਰ ਡੀ.ਐਮ.ਆਰ.ਸੀ. ਨੇ ਬਲਿਊ ਲਾਈਨ ਮੈਟਰੋ ਸਟੇਸ਼ਨਾਂ ਅਤੇ ਪੁਰਾਣੀਆਂ ਰੇਲ ਗੱਡੀਆਂ ਦਾ ਕੀਤਾ ਨਵੀਨੀਕਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।