17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡੀ.ਐਮ.ਆਰ.ਸੀ. ਨੇ ਬਲਿਊ ਲਾਈਨ ਮੈਟਰੋ ਸਟੇਸ਼ਨਾਂ ਅਤੇ ਪੁਰਾਣੀਆਂ ਰੇਲ ਗੱਡੀਆਂ ਦਾ ਕੀਤਾ ਨਵੀਨੀਕਰਨ <br/>

ਅਜੀਤ ਡੈਸਕ 16-04-2026
ਨਵੀਂ ਦਿੱਲੀ, 15 ਅਪੈ੍ਰਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਹੁਣ ਯਾਤਰੀਆਂ ਦੀ ਸਹੂਲਤ ਲਈ ਬਲਿਊ ਲਾਈਨ ਦੇ ਸਾਰੇ ਮੈਟਰੋ ਸਟੇਸ਼ਨਾਂ ਦਾ ਨਵੀਨੀਕਰਨ ਕਰ ਰਿਹਾ ਹੈ, ਜਿਸ ਵਿਚ ਡਿਜੀਟਲ ਰੂਟ ਮੈਪ, ਡਿਸਪਲੇ ਸਿਸਟਮ, ਲੈਪਟਾਪ, ਮੋਬਾਈਲ ਚਾਰਜਿੰਗ ਸਮੇਤ ਹੋਰ ਸਹੂਲਤਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ | ਇਸ ਦੇ ਨਾਲ ਹੀ ਇਨ੍ਹਾਂ ਮੈਟਰੋ ਰੇਲ ਸਟੇਸ਼ਨਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਵੀ ਲੈਸ ਕੀਤਾ ਜਾ ਰਿਹਾ ਹੈ | ਵਰਨਣਯੋਗ ਹੈ ਕਿ ਬਲਿਊ ਲਾਈਨ ਲਈ ਡੀ.ਐਮ.ਆਰ.ਸੀ. ਦੇ ਨੈਟਵਰਕ ਵਿਚ 70 ਦੇ ਕਰੀਬ ਰੇਲ ਗੱਡੀਆਂ ਹਨ | ਡੀ.ਐਮ.ਆਰ.ਸੀ. ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੇਜ਼ 1 ਅਤੇ ਫੇਜ਼ 2 ਦੀਆਂ 18 ਰੇਲ ਗੱਡੀਆਂ ਦੇ ਨਵੀਨੀਕਰਨ ਦਾ ਕੰਮ ਹੋ ਚੁੱਕਿਆ ਹੈ | ਇਨ੍ਹਾਂ ਰੇਲ ਗੱਡੀਆਂ ਦੇ ਅੰਦਰੂਨੀ ਹਿੱਸਿਆਂ ਅਤੇ ਸਿਸਟਮ ਵਿਚ ਵੀ ਸੁਧਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ 9 ਹੋਰ ਰੇਲ ਗੱਡੀਆਂ ਦੇ ਨਵੀਨੀਕਰਨ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ, ਜ਼ਿਕਰਯੋਗ ਹੈ ਕਿ ਮੈਟਰੋ ਰੇਲ ਦੀ ਬਲਿਊ ਲਾਈਨ 'ਤੇ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਰਕੇ ਰੇਲ ਗੱਡੀਆਂ ਅਤੇ ਸਟੇਸ਼ਨਾਂ ਦਾ ਨਵੀਨੀਕਰਨ ਕਰਨਾ ਵੀ ਜ਼ਰੂਰੀ ਹੈ |

ਪਿਛਲੀ ਖ਼ਬਰ ਹੁਣ ਜਮਨਾ ਨਦੀ ਦੀ ਗਹਿਰਾਈ ਵਧਾਉਣ ਪ੍ਰਤੀ ਹੋ ਰਿਹਾ ਹੈ ਸਰਵੇ ਅਗਲੀ ਖ਼ਬਰ 29 ਜੁਆਰੀਆਂ ਨੂੰ ਪੁਲਿਸ ਨੇ ਕੀਤਾ ਕਾਬੂ • 2432 ਸ਼ਰਾਬ ਦੇ ਕੁਆਰਟਰ ਤੇ 26,470 ਰੁਪਏ ਦੀ ਨਕਦੀ ਫੜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।